ਪੰਨਾ:ਸਤਵੰਤ ਕੌਰ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦੀ ਹੈ। ਪਰ ਮਮਤਾਂ ਦੀ ਲਹਿਰ ਉਮਡ ਕੇ ਸਿਰ ਨੂੰ ਰੁਖ ਕਰਦੀ, ਤਪਦੇ ਤਪਦੇ ਹੰਝੂ ਤੁੱਪ ਤੁੱਪ ਕੇਰਦੀ ਹੈ।ਮੂੰਹ ਤੋਂ ਡਸਕਾਰਿਆਂ ਦੀ ਅਵਾਜ਼ ਪੈਦਾ ਹੁੰਦੀ ਹੈ, ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫੇਰ ਚਿੰਤਾ ਦੇ ਖੂਹ ਵਿਚੋਂ ਹੰਭਲਾ ਮਾਰਕੇ ਭਾਣੇ ਦੀ ਮਣ ਤੇ ਚੜ੍ਹਦਾ ਹੈ, ‘ਸ਼ੁਕਰ, ਭਾਣਾ, ਰਜ਼ਾ' ਮੂੰਹੋਂ ਨਿਕਲਦਾ ਹੈ, ਅੱਖਾਂ ਦੇ ਹੰਝੂ ਅੱਖਾਂ ਵਿਚ ਹੀ ਸਮਾ ਜਾਂਦੇ ਹਨ । ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਅਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦੂਮਾਂ ਦੀ ਖਿੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤ ਫੇਰ ਆਹ ਭਰਕੇ ਕਹਿਂਦੀ ਹੈ:—ਪ੍ਯਾਰੀ ਦੁਲਾਰੀ ! ਕਿਸੇ ਧਰਤੀ ਤੇ ਬੈਠੀ ਖ਼ਬਰੇ ਤੂੰ ਬੀ ਐਸ ਵੇਲੇ ਚੰਦ ਨੂੰ ਦੇਖਦੀ ਹੋਵੇਂ: ਮੈਂ ਬੀ ਇਸੇ ਨੂੰ ਦੇਖ ਰਹੀ ਹਾਂ, ਨਜ਼ਰਾਂ ਤਾਂ ਇਸ ਮੰਡਲ ਤੇ ਕੱਠੀਆਂ ਹੋ ਗਈਆਂ, ਪਰ ਹਾਇ ਵਿਛੜਾ ! ਪਾਪੀ ਵਿਛੋੜਾ ਦੂਰ ਨਾ ਹੋਇਆ। ਹੋ ਅਕਾਲ ਪੁਰਖ ! ਮੈਂ ਕੈਸੀ ਸਿਦਕ ਹੀਨ ਸਿੱਖ ਹਾਂ, ਭਾਣੇ ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸੱਕੀ । ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜਾ ਕਸੈਲਾ ਹੋ ਕੇ ਲੰਘ ਜਾਂਦਾ, ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ ਹਾਇ, ਕਈ ਸੌ ਧੀ ਦੀ ਨਹੀਂ ਪੈ ਦੀ।'ਬੱਚੀ, ਚੰਗੀ ਗਈਓ ! ਕਹਿੰਦੇ ਹਨ ‘ਜਾਹ ਧੀਆ ਰਾਵੀਂ, ਨਾ ਕੋਈ ਆਵੀ ਤੇ ਨਾ ਕੋਈ ਜਾਵੀਂ ।ਤੇ ਇਥੇ ਤਾਂ 'ਧੀ ਗਈ ਅਟਕ ਪਾਰ, ਨਾ ਕੋਈ ਖਬਰ ਤੇ ਨਾ ਕੋਈ ਸਾਰ' ।ਉਸ ਦੇਸ਼ ਵਲੰਧਰੀ ਗਈਓਂ ਜਿਧਰੋਂ ਗਿਆ ਕੋਈ ਨਹੀਂ ਮੁੜਦਾ । ਕੋਈ ਐਨੀ ਖਬਰ ਹੀ ਆ ਦੱਸੇ, ਜੋ ਸ਼ਰਮ ਧਰਮ ਵਿਚ ਬਚੜੀ ਮਰ ਗਈ ਹੈ। ਵਾਹ ! ਕੋਈ ਮਰਣੇ ਦੀ ਸੁਨਾਉਣੀ ਹੀ ਆ ਸੁਣਾਵੇ ਤਾਂ ਬਦੀਆਨੇ ਕਰਾਂ, ਦੁੱਧ ਦਾ ਕਟੋਰਾ ਪੀਆਂ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜੂਰ ਸਾਹਿਬ ਜੀ ਦੀ ਯਾਤ੍ਰਾ ਦੇ ਤੁੱਲ ਜਾਣਾ, ਪਰ ਕੌਣ ਦੱਸੋ ਕਿ ਬੱਚੀ -੯੪-

Digitized by Panjab Digital Library | www.panjabdigilib.org

-94-