ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਨ ਝਾਂਜਰ ਛਨਕਾਰ ਕੀ । ਮੁਖ ਸੇ ਪਲੂਹ ਹਟਿਓ ਬਾਦਰ ਕੇ ਚੰਦ ਛੁਟਿਓ ਬਾਜੂਬੰਦ ਬਾਜ ਫੜ ਖੜੀ ਹੈ ਕਿਵਾਰਕੀ । ਬਿਸ਼ਨਸਿੰਘ ਕਹੇ ਪੁਕਾਰ ਛਬਿ ਦੇਖੀ ਹੈ ਅਪਾਰ ਗਲ ਮੈ ਅਨਾਮ ਮੂੰਗਾ ਚੌਕੀ ਹੱਸ ਹਾਰਕੀ ॥ ੧੬ ॥ ਕਃ ।। ਮੁਖ ਹੈ ਮਯੰਕ ਭੌਹਾਂ ਚਾਪ ਮੈਨ ਬੰਕ ਕੁਚ ਪੀਨ ਝੀਨ ਲੰਕ ਜਨ ਰਚੀ ਮੁਖ ਚਾਰੀ ਹੈ । ਲੋਚਨ ਬਿਸਾਲ ਭਾਲ ਲਾਲ ਬਿੰਬ ਹੋਠ ਜਾਂਕੇ ਬਾਕੇ ਦਸਤ ਪਾਤ ਕ੍ਰਾਂਤ ਮੋਤੀਅਨ ਕੀ ਪਾਰੀ ਹੈ । ਕੋਕਲਾ ਕਲਾਪੀ ਕੀਰ ਪੀਰਤ ਕਪੋਤ ਜੋਤ ਸਚੀਰਤਿ ਰੰਭਾ ਜਨ ਪੰਨਿਗ ਕੁਮਾਰੀ ਹੈ । ਗਜ ਸੋ ਗਮਨ ਹਾਰੀ ਹਰ ਸੋ ਰਮਨ ਕਿਧੋਂ ਬਿਸ਼ਨਸਿੰਘ ਰਾਧੇ ਸਮ ਸੁੰਦਰ ਇਕਨਾਰੀ ਹੈ ॥ ੧੭ ॥ ਕਃ ॥ ਦਾਨੇ ਹੈ ਅਨਾਰ ਦੰਦ ਚੰਦ ਸੀਸ ਸੋਹਿਤ ਹੈ ਹੋਠ ਲਾਲ ਦੇਖ ਲਾਲ ਲਾਲੀ ਨਾਲਹੱਤ ਹੈ।ਨੈਨ ਹੈ ਕਟਾਰ ਧਾਰ ਨਾਗ ਜਿਉਂ ਲਗਾਤ ਡੰਗ ਅੰਗ ਅੰਗ ਸੰਗ ਕੇ ਅਨੰਗ ਜੋ ਰਹਤ ਹੈ । ਹੀਰਨ ਕੋ ਹਾਰ ਲਾਲ ਚਾਲ ਹੈ ਗਜਿੰਦ ਜੈਸੀ ਸੁੰਦਰ ਸਰੀਰ