ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)


ਨਾ ਡੋਲਨੇ ਵਾਲੇ ਹੀ ਮਜਲ ਤੇ ਅਪੜਦੇ ਹਨ। ਦੇਖੋ ਬਾਣੀਨੇ ਤੁਹਾਨੂੰ ਸ਼ਤਰੂਦਾ ਪਤਾ ਦਿਤਾ, ਅਰ ਉਸ ਦਸ਼ਾ ਵਿਚ ਕਿ ਤੁਸੀ ਬਾਣੀ ਨੂੰ ਪੰਡ ਸਮਝਦੇ ਰਹੇ ਅਰ ਰਤਾ ਪ੍ਰੇਮ ਨਹੀਂ ਕਰਦੇ ਰਹੇ।ਫੇਰ ਬੀ ਐਸੀ ਤਾਕਤਵਰ ਵਸਤੂ ਇਹ ਨਿਕਲੀ ਕਿ ਜਿਨ ਸਚ ਝੂਠ ਨਿਤਾਰ ਦਿਤਾ। ਹੁਣ ਇਸੇ ਬਾਣੀ ਨੂੰ ਗੁਰੂ ਦਾ ਰੂਪ ਸਮਝਿਆ ਕਰੋ,

'ਬਾਣੀ ਗੁਰੂ ਗੁਰੂ ਹੈ ਬਾਣੀ'

ਗੁਰੂ ਸਭ ਤੋਂ ਪਿਆਰਾ ਹੁੰਦਾ ਹੈ।ਤੇ ਪਯਾਰਾ ਜਦ ਘਰ ਆਵੇ ਤਾਂ ਪ੍ਰੇਮੀ ਏਕਾਂਤ ਚਾਹੁੰਦੇ ਹਨ ਕਿਸੇ ਓਪਰੇ ਨੂੰ ਪਾਸ ਨਹੀਂ ਰਹਣ ਦੇਂਦੇ ਸੋ ਜਦ ਤੁਸੀ ਬਾਣੀ ਪੜ੍ਹਦੇ ਹੋ, ਮਾਨੋ ਗੁਰੂ ਤੁਹਾਡੇ ਅੰਦਰ ਆਇਆ ਹੈ,ਗੁਰੂ ਸਭ ਤੋਂ ਵਧੀਕ ਪਯਾਰਾ ਹੈ,ਉਸ ਵੇਲੇ ਓਪਰੇ ਦਾ ਅੰਦਰ ਕੀ ਕੰਮ,ਤਾਂਤੇ ਹੋਰ ਕੋਈ ਫੁਰਨਾ ਉਸ ਵੇਲੇ ਨਹੀਂ ਅੰਦਰ ਹੋਣਾ ਚਾਹੀਦਾ।ਜਦ ਬਾਣੀ ਨਾਲ ਹਿਤ ਕਰਦੇ ਹੋ,ਪ੍ਰੇਮ ਕਰਦੇ ਹੋ,ਅਰ ਸਮਝਦੇ ਹੋ ਕਿ ਗੁਰੂ ਜੀ ਦਾ ਪ੍ਰਵੇਸ਼ ਹੋਇਆ ਹੈ,ਤਦ ਕਿਉਂ ਓਪਰੇ ਫੁਰਨ ਤੇ ਮੋਚਾਂ ਫੁਰਨ ਜੇ ਮਨ ਦੌੜੇ ਤਦ ਸਮਝਾਓ ਅਰ ਅਪਨੇ ਹਿਤ ਨੂੰ ਨਾ ਛਡੋ। ਐਸਾ ਕਰਨੇ ਨਾਲ