ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)



ਦੁਖ ਸੁਖ



ਸ: ਸੁਜਾਨ ਸਿੰਘ ਜੀ ਦੀ ਲੇਖਣੀ ਵਿਚ ਇਕ ਅਜੀਬ ਸੁਆਦ ਹੈ, ਪੜ੍ਹਨ ਵਾਲੇ ਦਾ ਮਨ ਇਕ ਇਕ ਅਖਰ ਨਾਲ ਦੌੜਦਾ ਚਲਾ ਜਾਂਦਾ ਹੈ ਅਤੇ ਜ਼ਬਾਨ ਦੀ ਸੁਚੱਜਤਾ ਤੇ ਖਿਆਲ ਦੀ ਉਚਤਾ ਇਕ, ਉਚੇਚਾ ਹੁਲਾਰਾ ਦਈ ਜਾਂਦੀ ਹੈ। ਦੁਖ-ਸੁਖ ਵਿਚ ਅੰਕਿਤ ਕੀਤੇ ਗਏ ਸਾਹਿਤਕ ਸਵਾਦ ਦੀ ਜਿੰਨੀ ਤਾਰੀਫ਼ ਕੀਤੀ ਜਾਏ ਥੋੜੀ। ਮੁਲ ੧॥)


ਚੰਗਿਆੜੇ



ਨੰਦ ਲਾਲ ਨੂਰ ਪੂਰੀ ਕਰਤਾ ਵੰਗਾਂ ਤੇ ਜੀਉਂਦਾ ਪੰਜਾਬ

ਨੰਦ ਲਾਲ ਨੂਰਪੁਰੀ ਦੀ ਲਿਖੀ ਹੋਈ ਕਿਤਾਬ ਚੰਗਿਆੜੇ ਪੜ੍ਹਕੇ ਦਿਲ ਵਜਦ ਵਿਚ ਆ ਜਾਂਦਾ ਹੈ। ਮਜ਼ਦੂਰ ਵਾਲੀ ਕਵਿਤਾ ਨੂੰ ਪੜ੍ਹਦਿਆਂ ਪੜ੍ਹਦਿਆਂ ਅਖਾਂ ਵਿਚ ਅਥਰੂ ਭਰ ਆਉਂਦੇ ਹਨ ਤੇ ਹੂ-ਬਹੂ ਮਜ਼ਦੂਰ ਦਿਆਂ ਦੁਖਾਂ ਦੀ ਭਿਆਨਕ ਤਸਵੀਰ ਅੱਖਾਂ ਦੇ ਅਗੇ ਆ ਜਾਂਦੀ ਹੈ। ਕਿਤੇ ਕਿਤੇ ਬੁਲ੍ਹੇ ਵਾਂਗ ਨਚਣ ਲਗ ਪੈਂਦਾ ਹੈ, ਜਿਵੇਂ:-

ਉਹ ਭੇਤ ਨਾ ਦਿਲਦਾ ਦੱਸਦਾ ਨੀ,

ਉਹ ਹਰ ਹਰ ਦੇ ਵਿਚ ਵੱਸਦਾ ਨੀ,

ਮਕਦੀ ਗੱਲ ਇਸ ਕਿਤਾਬ ਵਿਚ ਕਵਿਤਾਵਾਂ ਦੀ ਚੋਣ ਸੋਹਣੀ ਹੈ। ਕਾਗਜ਼ ਤੇ ਜਿਲਦ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ।