ਇਹ ਸਫ਼ਾ ਪ੍ਰਮਾਣਿਤ ਹੈ

ਹੋਵੇਗੀ ਤੇ ਪੰਜਾਬ ਦੇ ਵੱਡੇ ਨਿਕੇ ਜਣੇ ਜ਼ਨਾਨੀਆਂ ਏਸ ਤੋਂ ਪੂਰਾ ਪੂਰਾ ਲਾਭ ਉਠਾਉਣਗੇ।
ਜੋਸ਼ਵਾ ਫਜ਼ਲ ਦੀਨ ਵਕੀਲ ਪ੍ਰੈਜ਼ੀਡੈਂਟ ਪੰਜਾਬ

ਪ੍ਰੋਵਿੰਨਸ਼ਲ ਕਾਨਫ੍ਰੰਸ ਲਾਹੌਰ

ਤਆਰਫ

"ਨੂਰਪੁਰੀ ਸਾਹਿਬ ਦੇ ਗੀਤ, ਗੀਤ ਨਹੀਂ ਇਕ ਮਿਜਰਾਬ ਨੇ ਜਿਹੜੇ ਦਿਲਦੇ ਸੁਹਜ ਵਿਚੋਂ ਸੁੱਤੇ ਹੋਏ ਨਗ਼ਮਿਆਂ ਨੂੰ ਜਗਾਉਂਦੇ ਨ ਸ਼ਾਇਰ ਨੇ ਮੌਸੀਕੀ ਤੇ ਦਰਦ ਦੀ ਪਿਘਲੀ ਹੋਈ ਅੱਗ ਨੂੰ ਲਫ਼ਜ਼ਾਂ ਦੇ ਕੱਚ ਵਿਚ ਢਾਲਣ ਦੀ ਕੋਸ਼ਸ਼ ਕੀਤੀ ਏ, ਅਰ ਇਹ ਕੋਸ਼ਿਸ਼ ਕਾਫ਼ੀ ਹਦ ਤਕ ਕਾਮਯਾਬ ਏ। ਇਕ ਅਰਬੀ ਸ਼ਾਇਰ ਨੇ ਆਖਿਆ ਏ ਕਿ ਸ਼ਿਅਰ ਉਹ ਹੁੰਦਾ ਏ ਜਿਹੜਾ ਸਾਡੇ ਕੰਨਾਂ ਨੂੰ ਅੱਖੀਆਂ ਵਿਚ ਬਦਲ ਦੇਵੇ। 'ਨੂਰਪੁਰੀ' ਸਾਹਿਬ ਦੇ ਇਹ ਗੀਤ ਏਸ ਤਾਰੀਫ਼ ਤੇ ਪੂਰੇ ਉਤਰਦੇ ਨੇ। ਉਮੀਦ ਏ ਕਿ ਵੰਗਾਂ ਪੰਜਾਬੀ ਅਦਬ ਵਿਚ ਇਕ ਮੁਸਕਿਲ ਯਾਦਗਾਰ ਰਹੇਗੀ।

ਅਸ਼ਰਫ਼ ਰਿਆਜ਼ ਐਮ. ਏ.

ਲਾਇਲਪੁਰ

ਨਾਇਬ ਸਦਰ ਬਜ਼ਮ ਅਦਬ

੧੨ ਅਗਸਤ ੧੯੪o

੪.