ਗਲ ਵਿਚ ਮਾਲਾ ਤਿਲਕਾਂ ਵਾਲੇ, ਉਪਰੋਂ ਬਗਲੇ ਅੰਦਰੋਂ ਕਾਲੇ,
ਬਗਲਾਂ ਦੇ ਵਿਚ ਛੁਰੇ । ਓਏ ਬਾਬਾ ! ਦੁਨੀਆਂ ਵਾਲੇ ਬੁਰੇ !
ਜਿੰਨੇ ਦਰਦੀ ਓਨੇ ਵੈਰੀ, ਜਿੰਨੇ ਛੋਟੇ ਓਨੇ ਜ਼ਹਿਰੀ,
'ਨੂਰਪੁਰੀ' ਰਹੁ ਉਰੇ । ਉਏ ਬਾਬਾ ! ਦੁਨੀਆਂ ਵਾਲੇ ਬੁਰੇ !
੬੪.