ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂ ਰੁਸ ਗਿਆ ਏਂ ਸਜਣਾ,
ਕੀ ਦੋਸ਼ ਹੈ ਮੇਰਾ ।
ਕਿਉਂ ਕੀਤਾ ਈ ਸਜਣਾ,
ਮੇਰੀ ਦੁਨੀਆਂ 'ਚ ਹਨੇਰਾ ।

ਬੁਝਦੀ ਹੋਈ ਆਸਾਂਦੀ ਸ਼ਮ੍ਹਾਂ,
ਆ ਕੇ ਜਗਾ ਦੇ ।
ਬਿਗੜੀ ਨੂੰ ਬਣਾ ਦੇ-

ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ... ... ...

੬੨.