ਇਹ ਸਫ਼ਾ ਪ੍ਰਮਾਣਿਤ ਹੈ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ... ... ...
ਡੋਲੀ ਦਾ ਤਕ ਕੇ ਦਿਖਲਾਵਾ
ਉਡਿਆ ਪੰਛੀ ਬੰਨ੍ਹ ਕੇ ਦਾਅਵਾ
ਕਿਸੇ ਓਪਰੀ ਥਾਂ ਦੇ ਉਤੇ
ਊਠਾਂ ਲਇਆ ਆਣ ਕਚਾਵਾ
ਖੁਲ੍ਹੀ ਅੱਖ ਤੇ ਸਹਿਮ ਗਿਆ ਦਿਲ
ਇਹ ਸੀ ਕੋਈ ਮਨ ਪਰਚਾਵਾ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ... ... ...
ਬਗੀਆਂ ਬਗੀਆਂ ਅੱਖਾਂ ਕੱਢ ਕੇ
ਜ਼ੁਲਫ਼ਾਂ ਖਾਂਦੀਆਂ ਦੰਦੀਆਂ ਵੱਢ ਕੇ
ਸੁਫ਼ਨੇ ਵਿਚ ਕੋਈ ਚੋਰ ਆ ਵੜਿਆ
'ਨੂਰਪੁਰੀ' ਜਿੰਦ ਲੈ ਗਿਆ ਕੱਢ ਕੇ
ਨਾਜ਼ਾਂ ਪਾਲੀ ਏਸ ਕਲੀ ਨੂੰ
ਤੁਰ ਗਏ ਜੰਗਲਾਂ ਵਿਚ ਹੀ ਛੱਡ ਕੇ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ ਰਹਿਣ ਗਿਰਾਂ
੩੧.