ਇਹ ਸਫ਼ਾ ਪ੍ਰਮਾਣਿਤ ਹੈ

ਕਚੇ ਘੜੇ ਤੇ ਠਿਲ ਪਏ ਓੜਕ
ਮੇਰੇ ਕਹਿੰਦੇ ਕਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਦੂਜੇ ਨੈਣ ਨਾ ਰਹਿੰਦੇ
ਐਡੀਆਂ ਕੀਤੀਆਂ ਬੇ-ਪਰਵਾਹੀਆਂ
ਪਾੜੇ ਕੰਨ ਤੇ ਮਲੀਆਂ ਸਿਆਹੀਆਂ
ਨਜ਼ਰ ਪਈ ਜਾਂ ਰੂਪ ਚਿੰਗਾਰੀ
ਮਿਟੀ ਘੱਟੇ ਰੋਲੀਆਂ ਸ਼ਾਹੀਆਂ
ਭੰਬਟਾਂ ਵਾਂਗਰ ਭੁੱਜ ਗਏ ਓੜਕ
ਲੱਖ ਲੱਖ ਦੁਖੜੇ ਸਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ

ਜਿਥੇ ਗਏ ਤੇ ਬਹਿ ਗਏ ਓਥੇ
ਜਿਥੇ ਤੇਰੇ ਰਹਿ ਗਏ ਓਥੇ
ਜਿਨੇ ਬੁਲਾਇਆ ਹਸ ਕੇ ਕਿਧਰੇ
ਦਿਲ ਦੀਆਂ ਗਲਾਂ ਕਹਿ ਗਏ ਓਥੇ
ਘੁੰਡ ਵਿਚ ਕੈਦ ਇਹ ਕੀਤੇ ਹੋਏ
'ਨੂਰਪੁਰੀ' ਠਗ ਲੈਂਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

੨੬.