ਪੰਨਾ:ਵਿਚਕਾਰਲੀ ਭੈਣ.pdf/70

ਇਹ ਸਫ਼ਾ ਪ੍ਰਮਾਣਿਤ ਹੈ

(੭੦)

ਉਹ ਤੀਜੀ ਮੰਜ਼ਲੇ ਜਿਸ ਕਮਰੇ ਵਿੱਚ ਰਹਿੰਦਾ ਹੈ, ਉਹ ਬਹੁਤ ਹੀ ਸਜਿਆ ਹੋਇਆ ਹੈ। ਪੰਜ ਛੇ ਦਿਨਾਂ ਪਿਛੋਂ ਇੱਕ ਵੱਡੇ ਸ਼ੀਸ਼ੇ ਦੇ ਸਾਹਮਣੇ ਖਲੋਕੇ, ਸ਼ੇਖਰ ਲੜਕੀ ਵੇਖਣ ਜਾਣ ਲਈ ਤਿਆਰ ਹੋ ਰਿਹਾ ਸੀ, ਏਨੇ ਚਿਰ ਨੂੰ ਲਲਿਤਾ ਅੰਦਰ ਆ ਗਈ, ਕੁਝ ਚਿਰ ਚੁੱਪ ਚਾਪ ਖਲੋਤੀ ਰਹਿਕੇ ਉਸਨੇ ਪੁਛਿਆ, "ਵਹੁਟੀ ਵੇਖਣ ਜਾ ਰਹੇ ਹੋ?"

ਸ਼ੇਖਰ ਨੇ ਆਖਿਆ, "ਚੰਗਾ ਆਗਈ ਏਂ, ਚੰਗੀ ਤਰ੍ਹਾਂ, ਮੈਨੂੰ ਬਣਾ ਸਵਾਰ ਦਿਹ ਤਾਂ ਜੋ ਵਹੁਟੀ ਦੇ ਪਸੰਦ ਆ ਜਾਵਾਂ।

ਲਲਿਤਾ ਹੱਸ ਪਈ। ਬੋਲੀ, “ਅਜੇ ਤਾਂ ਮੈਨੂੰ ਵਿਹਲ ਨਹੀਂ ਭਰਾਵਾ, ਰੁਪੈ ਲੈਣ ਆਈ ਹਾਂ। ਇਹ ਆਖਕੇ ਉਹਨੇ ਸਿਰਹਾਣੇ ਦੇ ਥੱਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਦਰਾਜ਼ ਖੋਲ੍ਹੀ, ਗਿਣ ਗਿਣ ਕੇ ਕੁਝ ਰੁਪੈ ਪੱਲੇ ਬੰਨ੍ਹ ਦੀ ਹੋਈ ਨੇ, ਬਹੁਤ ਹੌਲੀ ਹੌਲੀ ਮਨ ਹੀ ਮਨ ਵਿੱਚ ਆਖਿਆ, "ਲੋੜ ਪੈਣ ਤੇ ਰੁਪੈ ਤਾਂ ਲੈ ਹੀ ਜਾਂਦੀ ਹਾਂ, ਇਹ ਉਤਰਨਗੇ ਕਿੱਦਾਂ?

ਸ਼ੇਖਰ ਨੇ ਇੱਕ ਪਾਸੇ ਦੇ ਵਾਲਾਂ ਨੂੰ ਢੰਗ ਨਾਲ ਉਤਾਹਾਂ ਚੁੱਕ ਕੇ ਆਖਿਆ, "ਉਤਰਨਗੇ ਜਾਂ ਉਤਰ ਰਹੇ ਹਨ।"

ਲਲਿਤਾ ਸਮਝ ਨ ਸਕੀ, ਵੇਖਦੀ ਰਹੀ।
ਸ਼ੇਖਰ ਨੇ ਆਖਿਆ, ਵੇਖਦੀ ਕੀ ਏਂ, ਸਮਝ ਨਹੀਂ ਸਕੀ?
ਲਲਿਤਾ ਨੇ ਸਿਰ ਹਿਲਾਕੇ ਆਖਿਆ, "ਨਹੀਂ।
"ਜ਼ਰਾ ਹੋਰ ਵੱਡੀ ਹੋਵੇਗੀ ਤਾਂ ਪਤਾ ਲੱਗ ਜਾਇਗਾ।" ਇਹ ਆਖਦਾ, ਸ਼ੇਖਰ ਜੁੱਤੀ ਪਾਕੇ ਚਲਿਆ ਗਿਆ। ਰਾਤ ਨੂੰ