ਪੰਨਾ:ਵਿਚਕਾਰਲੀ ਭੈਣ.pdf/52

ਇਹ ਸਫ਼ਾ ਪ੍ਰਮਾਣਿਤ ਹੈ

(੫੨)

ਹਾਂ ਕਦੇ ਤੂੰ ਦੋਵੇਂ ਵੇਲੇ ਰੱਜਵੀਂ ਰੋਟੀ ਨਹੀਂ ਦਿਤੀ।ਸਿਰਫ ਮਾਰਿਆ ਹੈ ਤੇ ਜਿੰਨੇ ਉਹ ਕੰਮ ਕਰ ਸਕਦਾ ਹੈ, ਕਰਾਉਂਦੀ ਰਹੀ ਏਂ। ਤੁਹਾਡੇ ਲੋਕਾਂ ਦੇ ਸਾੜੇ ਤੋਂ ਡਰਦੀ ਨੇ ਮੈਂ ਉਹਨੂੰ ਕਈ ਵਾਰ ਇਥੋਂ ਆਉਣ ਤੋਂ ਰੋਕਿਆ ਹੈ, ਪਰ ਜਦ ਉਹਨੂੰ ਢਿੱਡ ਦੀ ਲਗਦੀ ਹੈ ਤਾਂ ਆਪਣੇ ਆਪ ਹੀ ਭੱਜਾ ਆਉਂਦਾ ਹੈ। ਕੋਈ ਮੇਰੇ ਪਾਸੋਂ ਚੋਰੀ ਜਾਂ ਡਾਕੇ ਦੀ ਸਲਾਹ ਲੈਣ ਨਹੀਂ ਆਉਂਦਾ। ਪਰ ਤੁਸੀਂ ਲੋਕ ਐਨਾ ਸਾੜਾ ਕਰਦੇ ਹੋ ਕਿ ਇਹ ਵੀ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦੇ।

ਹੁਣ ਜੇਠ ਨੇ ਜੁਵਾਬ ਦਿਤਾ। ਉਹਨੇ ਕਿਸ਼ਨ ਨੂੰ ਅਗਾਂਹ ਖਿੱਚਕੇ ਉਸਦੀ ਧੋਤੀ ਪੱਲਿਓਂ ਇਕ ਡੋਨਾ ਖੋਲ੍ਹਕੇ ਕਹਿਣ ਲੱਗਾ, 'ਅਸੀਂ ਸਾੜਾ ਕਰਦੇ ਹਾਂ, ਤੂੰ ਆਪਣੀ ਅੱਖੀਂਂ ਵੇਖ ਲੈ! ਇਹ ਤੇਰੀ ਸਖੌਤ ਨਹੀਂ ਕਿ ਇਹ ਸਾਡੇ ਰੁਪੈ ਚੁਰਾਕੇ ਤੇਰੇ ਭਲੇ ਵਾਸਤੇ ਕਿਸੇ ਦੇਵੀ ਦੀ ਪੂਜਾ ਦੇਕੇ ਪ੍ਰਸ਼ਾਦ ਲਿਆ ਰਿਹਾ ਏ, ਇਹ ਆਖਕੇ ਉਹਨਾਂ ਨੇ ਡੋਨੇ ਵਿਚੋਂ ਇਕ ਲੱਡੂ ਕੁਝ ਫੁਲ ਤੇ ਕੁਝ ਬੇਲ ਪੱਤ੍ਰ ਕੱਢ ਕੇ ਵਿਖਾ ਦਿੱਤੇ।'

ਕਾਦੰਬਨੀ ਦੀਆਂ ਅੱਖਾਂ ਮੱਥੇ ਤੇ ਚੜ੍ਹ ਗਈਆਂ। ਉਹ ਕਹਿਣ ਲੱਗੀ, ਵੇਖੋ ਨੀ ਭੈਣੋ!ਕਿਡਾ ਸ਼ਰਾਰਤੀ ਲੜਕਾ ਹੈ। ਦੱਸ ਭੈਣ ਇਹ ਜੋ ਪੂਜਾ ਤੇ ਪੈਸੇ ਪੁੱਟ ਆਇਆ ਏ, ਇਹ ਮੇਰੇ ਭਲੇ ਲਈ ਪੁੱਟੇ ਸੂ? ਇਹਨੇ ਇਹ ਚੋਰੀ ਕਿਸ ਵਾਸਤੇ ਕੀਤੀ ਹੈ?

ਗੁੱਸੇ ਦੇ ਮਾਰਿਆਂ ਹੇਮਾਂਗਨੀ ਨੂੰ ਆਪਣੇ ਆਪ ਦੀ ਸੁਰਤ ਨ ਰਹੀ। ਇਕ ਤਾਂ ਇਸਦਾ ਕਮਜ਼ੋਰ ਸਰੀਰ, ਦੂਜੇ ਇਹ ਝੂਠੇ ਉਲ੍ਹਾਮੇ। ਉਸਨੇ ਛੇਤੀ ਨਾਲ ਅਗਾਂਹ ਹੋਕੇ ਉਸਦੇ ਮੂੰਹ