ਪੰਨਾ:ਵਿਚਕਾਰਲੀ ਭੈਣ.pdf/46

ਇਹ ਸਫ਼ਾ ਪ੍ਰਮਾਣਿਤ ਹੈ

(੪੬)

ਤੱਕ ਮੈਂ ਤੁਹਾਥੋਂ ਕੁਝ ਨਹੀਂ ਮੰਗਿਆ। ਅੱਜ ਬੀਮਾਰ ਪਈ ਹੋਈ ਇਕ ਖੈਰ ਮੰਗਦੀ ਹਾਂ। ਦੇਉਗੇ?

ਵਿਪਿਨ ਨੇ ਕਿਹਾ “ਕੀ ਚਾਹੁੰਦੀ ਏਂਂ?"

ਹੇਮਾਂਗਨੀ ਨੇ ਆਖਿਆ ਕਿਸ਼ਨ ਨੇ ਮੈਨੂੰ ਦੇ ਦਿਉ। ਉਹ ਬਹੁਤ ਦੁਖੀ ਹੈ, ਉਸਦਾ ਮਾਂ ਪਿਉ ਹੈ ਨਹੀਂ ਉਹ ਲੋਕ ਉਹਨੂੰ ਬਹੁਤ ਹੀ ਤੰਗ ਕਰ ਰਹੇ ਹਨ। ਮੈਥੋਂ ਆਪਣੀਆਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ।

ਵਿਪਿਨ ਨੇ ਮੁਸਕ੍ਰਾਉਂਦਿਆਂ ਕਿਹਾ, ਬਸ ਅੱਖਾਂ ਬੰਦ ਕਰ ਲੈ ਸਾਰੇ ਝਗੜੇ ਨਿਬੜ ਜਾਣਗੇ।'

ਸੁਆਮੀ ਦਾ ਇਹ ਹਾਸਾ ਹੇਮਾਂਗਨੀ ਦੇ ਕਲੇਜੇ ਵਿਚ ਤੀਰ ਵਾਂਗੂੰ ਲੱਗਾ, ਹੋਰ ਕਿਸੇ ਹਾਲਤ ਵਿਚ ਤਾਂ ਉਹ ਇਹਨੂੰ ਨਾਂ ਸਹਾਰ ਸਕਦੀ, ਪਰ ਅੱਜ ਦੁੱਖ ਨਾਲ ਉਹਦੀ ਜਾਨ ਨਿਕਲਦੀ ਜਾ ਰਹੀ ਸੀ। ਇਸੇ ਕਰਕੇ ਉਸਨੇ ਇਹ ਸਭ ਕੁਝ ਸਹਿ ਲਿਆ। ਹੱਥ ਜੋੜ ਕੇ ਆਖਣ ਲੱਗੀ, " ਮੈਂ ਤੁਹਾਡੇ ਹੀ ਚਰਨਾਂ ਦੀ ਸੌਂਹ ਖਾਕੇ ਆਖਦੀ ਹਾਂ ਕਿ ਮੈਂ ਉਸਨੂੰ ਢਿੱਡ ਦੇ ਜਾਏ ਵਾਂਗੂੰ ਰਖਾਂਗੀ। ਉਹ ਨੂੰ ਖਿਲਾ ਪਿਲਾ ਕੇ ਜਵਾਨ ਕਰਾਂਗੀ, ਇਸਤੋਂ ਪਿੱਛੋਂ ਜਿਦਾਂ ਤੁਹਾਡੀ ਮਰਜ਼ੀ ਹੈ ਕਰ ਲੈਣਾ।

ਵਿਪਿਨ ਨੇ ਕੁਝ ਨਰਮ ਹੋਕੇ ਆਖਿਆ, ਉਹ ਕੋਈ ਮੁਲ ਵਿਕਦੀ ਬਾਜੀ ਹੈ ਜਿਹੜੀ ਮੈਂ ਲਿਆ ਦਿਆਂ? ਕਿਸੇ ਦਾ ਲੜਕਾ ਹੈ ਕਿਸੇ ਦੇ ਘਰ ਆਇਆ ਹੈ ਤੂੰ ਵਿੱਚ ਐਵੇਂ ਹੀ ਲੱਤਾਂ ਅੜਾ ਕੇ ਔਖੀ ਹੋਣ ਡਹੀ ਹੋਈ ਏਂ? "ਤੈਨੂੰ ਐਨਾ ਦਰਦ ਕਿਉਂ ਮਹਿਸੂਸ ਹੁੰਦਾ ਹੈ?"