ਪੰਨਾ:ਵਿਚਕਾਰਲੀ ਭੈਣ.pdf/42

ਇਹ ਸਫ਼ਾ ਪ੍ਰਮਾਣਿਤ ਹੈ

(੪੨)

ਹੋ ਜਾਵੇਂਂਗੀ।

ਹੇਮਾਂਗਨੀ ਨੇ ਵੇਖਿਆ ਕਿ ਇਹ ਜਾਣ ਲਈ ਕਿੰਨਾ ਕਾਹਲਾ ਪੈ ਰਿਹਾ ਹੈ। ਉਹਨੇ ਆਖਿਆ, ਪਰ ਤੇਰੇ ਜਾਣ ਤੇ ਮੁੜ ਆਉਣ ਦੀ ਖਬਰ ਨੂੰ ਜਦ ਉਹਨਾਂ ਸੁਣ ਲਿਆ ਤਾਂ ਫੇਰ ਕੀ ਬਣੇਗਾ?"

ਇਹ ਸੁਣਕੇ ਪਹਿਲਾਂ ਤਾਂ ਕਿਸ਼ਨ ਕੁਝ ਘਬਰਾਇਆ ਪਰ ਫੇਰ ਕਹਿਣ ਲੱਗਾ? ਉਹ ਜਾਣੇ ਜੋ ਹੋਊ ਵੇਖੀ ਜਾਊ ਜਾਨੋ ਤਾਂ ਨਹੀਂ ਮਾਰ ਦੇਂਦੇ।

ਹੇਮਾਂਗਨੀ ਦੀਆਂ ਅੱਖਾਂ ਵਿਚ ਫੇਰ ਪ੍ਰੇਮ ਆਂਸੂ ਆਏ ਕਹਿਣ ਲੱਗੀ, ਵੇ ਕਿਸ਼ਨ ਮੈਂ ਤੇਰੀ ਕੀ ਲੱਗਦੀਆਂ ਜੋ ਤੂੰ ਮੇਰਾ ਐਨਾ ਫਿਕਰ ਕਰਨ ਡਿਹਾ ਹੋਇਆਂ ਏਂਂ?

ਭਲਾ ਇਸ ਸਵਾਲ ਦਾ ਜੁਵਾਬ ਕਿਸ਼ਨ ਕੀ ਦੇਵੇ? ਉਹ ਕਿੱਦਾਂ ਦੱਸੇ ਕਿ ਉਸਦਾ ਦੁਖੀ ਦਿਲ ਰਾਤ ਦਿਨ ਮਾਂ ਦੇ ਪਿਆਰ ਨੂੰ ਲਭਦਾ ਫਿਰਦਾ ਹੈ ਤੇ ਉਸਦੀ ਨਿੱਘ ਇੱਥੋਂ ਹੀ ਮਿਲਦੀ ਹੈ। ਕਿਸ਼ਨ ਨੇ ਥੋੜਾ ਚਿਰ ਹੇਮਾਂਗਨੀ ਦੇ ਮੂੰਹ ਵੱਲ ਵੇਖ ਕੇ ਆਖਿਆ, ਤੇਰਾ ਰੋਗ ਜੋ ਨਹੀਂ ਹੱਟਦਾ, ਛਾਤੀ ਵਿਚ ਸਰਦੀ ਬਹਿ ਗਈ ਹੈ ਮੈਨੂੰ ਇਸੇ ਦਾ ਫਿਕਰ ਹੈ।

"ਸਰਦੀ ਬਹਿ ਗਈ ਹੈ ਤਾਂ ਤੈਨੂੰ ਐਨਾ ਫਿਕਰ ਕਿਉਂ ਹੈ?

ਕਿਸ਼ਨ ਨੇ ਹੈਰਾਨ ਹੋਕੇ, "ਚਿੰਤਾ ਕਿਉ ਨ ਹੋਏ ਭੈਣ ਸਰਦੀ ਦਾ ਬਹਿ ਜਾਣਾ ਕੋਈ ਮਾਮੂਲੀ ਗੱਲ ਹੈ, ਜੋ ਬੀਮਾਰੀ ਵਧ ਜਾਏ ਤਾਂ ਫੇਰ?"

"ਤਾਂ ਫੇਰ ਮੈਂ ਤੈਨੂੰ ਸਦ ਲਵਾਂਗੀ, ਪਰ ਬਿਨਾਂ ਸੱਦੇ