ਪੰਨਾ:ਵਿਚਕਾਰਲੀ ਭੈਣ.pdf/37

ਇਹ ਸਫ਼ਾ ਪ੍ਰਮਾਣਿਤ ਹੈ

(੩੭)

ਮਾਂ ਨੇ ਮਨ ਹੀ ਮਨ ਵਿਚ ਹਸਦੀ ਹੋਈ ਨੇ ਆਖਿਆ, 'ਚੰਗਾ ਜਾਹ ਵੇਖ ਆ, ਪਰ ਬਹੁਤਾ ਚਿਰ ਨਾ ਲਾਈਂ'?

"ਨਹੀਂ ਮਾਂ ਮੈਂ ਛੇਤੀ ਹੀ ਆ ਜਾਊਂਗਾ"।
ਇਹ ਆਖ, ਲਲਤ ਚਲਿਆ ਗਿਆ ਪਰ ਦੋਂਹ ਮਿੰਟਾਂ ਪਿਛੋਂ ਉਹ ਫੇਰ ਵਾਪਸ ਆਗਿਆ ਤੇ ਕਹਿਣ ਲੱਗਾ, "ਮਾਂ ਮੈਂ ਇਕ ਗੱਲ ਆਖਾਂ?"
ਮਾਂ ਨੇ ਹਸਦਿਆਂ ਹਸਦਿਆਂ ਕਿਹਾ, "ਰੁਪਈਆ ਚਾਹੀਦਾ ਹੈ? ਉਸ ਆਲੇ ਵਿਚ ਰੱਖੇ ਹੋਏ ਹਨ ਵੇਖੀਂਂ "ਇਕ ਤੋਂ ਵਧ ਨ ਖੜੀਂਂ।"
“ਨਹੀਂ ਮਾਂ ਰੁਪਇਆ ਨਹੀਂ ਚਾਹੀਦਾ, ਦਸ ਮੇਰੀ ਗੱਲ ਸੁਣੇਗੀ?
ਮਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਕਿਹਾ,
"ਰੁਪਇਆ ਨਹੀਂ ਚਾਹੀਦਾ? ਫੇਰ ਹੋਰ ਕੀ ਗੱਲ ਹੈ?"
ਲਲਤ ਮਾਂ ਦੇ ਹੋਰ ਨੇੜੇ ਹੋਕੇ ਆਖਣ ਲਗਾ, "ਮਾਂ ਜ਼ਰਾ ਕਿਸ਼ਨ ਨੂੰ ਆਉਣ ਦਿਹ ਖਾਂ? ਉਹ ਜਾਣੇ ਉਹ ਅੰਦਰ ਨਹੀਂ ਆਉਂਦਾ ਦਰਵਾਜੇ ਵਿਚ ਖਲੋਕੇ ਹੀ ਤੈਨੂੰ ਵੇਖ ਜਾਇਗਾ। ਉਹ ਕੱਲ ਵੀ ਬਾਹਰ ਬਹਿ ਕੇ ਚਲਿਆ ਗਿਆ ਸੀ ਤੇ ਅੱਜ ਫੇਰ ਬਾਹਰ ਬੈਠਾ ਹੋਇਆ ਹੈ।"
ਹੇਮਾਂਗਨੀ ਬੇਚੈਨ ਜੇਹੀ ਹੋਕੇ ਉਠ ਬੈਠੀ ਤੇ ਕਹਿਣ ਲਗੀ, "ਜਾ! ਜਾ! ਜਾਕੇ ਕਿਸ਼ਨ ਨੂੰ ਭੇਜ ਵਿਚਾਰਾ ਬਾਹਰ ਬੈਠਾ ਹੋਇਆ ਹੈ ਤੁਸਾਂ ਮੈਨੂੰ ਕਿਉਂ ਨਹੀਂ ਦਸਿਆ?"
"ਉਹ ਡਰਦਾ ਮਾਰਿਆ ਅੰਦਰ ਜੋ ਨਹੀਂ ਆਉਣਾ ਚਾਹੁੰਦਾ।" ਇਹ ਆਖਕੇ 'ਲਲਤ' ਚਲਿਆ ਗਿਆ ਕੋਈ