ਪੰਨਾ:ਵਿਚਕਾਰਲੀ ਭੈਣ.pdf/26

ਇਹ ਸਫ਼ਾ ਪ੍ਰਮਾਣਿਤ ਹੈ

(੨੬)

ਹੇਮਾਂਗਨੀ ਦਾ ਸਿਰ ਫੇਰ ਭਾਰਾ ਹੋਗਿਆ ਤੇ ਉਹ ਬੁਖਾਰ ਜਿਹਾ ਮਲੂਮ ਹੋਣ ਲਗਾ । ਏਸੇ ਕਰਕੇ ਉਹ ਮੁਰਦਿਆਂ ਵਾਂਗ ਪਲੰਘ ਤੇ ਹੋ ਰਹੀ ਇਸ ਦਾ ਸੁਆਮੀ ਕਮਰੇ ਵਿਚ ਵੜਦਾ ਹੀ ਬਿਨਾਂ ਕੁਝ ਵੇਖੇ ਦੇ ਆਖਣ ਲੱਗਾ, ਅਜ ਭਾਬੀ ਦੇ ਭਰਾ ਦੀ ਬਾਬਤ ਕੀ ਝਗੜਾ ਖੜਾ ਕਰ ਲਿਆ ਹੈ? ਕਿਸੇ ਦੀ ਕੋਈ ਸੁਣਦੇ ਹੁੰਦੇ ਹੋ ਕਿ ਨਹੀਂ। ਜਿਸ ਕਰਮਾਂ ਮਾਰੇ ਦੇ ਪਿਛੇ ਹੱਥ ਧੋ ਕੇ ਪੈ ਜਾਓਗੇ ਉਹਦਾ ਖਹਿੜਾ ਵੀ ਛਡੋਗੇ ਜਾਂ ਨਹੀਂ? ਮੈਨੂੰ ਰੋਜ਼ ਦਾ ਇਹ ਬਖੇੜਾ ਚੰਗਾ ਨਹੀਂ ਲਗਦਾ। ਅੱਜ ਭਾਬੀ ਨੇ ਮੈਨੂੰ ਕਈ ਗਲਾਂ ਸੁਣਾਈਆਂ ਹਨ।

ਹੇਮਾਂਗਨੀ ਨੇ ਠੰਢੇ ਸੁਭਾ ਨਾਲ ਜਵਾਬ ਦਿਤਾ ਤੁਹਾਡੀ ਭਾਬੀ ਹੱਕ ਦੀ ਗਲ ਕਦੇ ਕਰਦੀ ਹੈ ਜੋ ਅੱਜ ਹੀ ਨਾਹੱਕੀਆਂ ਸੁਣਾ ਦਿੱਤੀਆਂ ਹਨ।

ਪਰ ਅੱਜ ਤਾਂ ਉਸਨੇ ਠੀਕ ਹੀ ਆਖਿਆ ਹੈ। ਮੈਂ ਤੇਰਾ ਸੁਭਾ ਜਾਣਦਾ ਹਾਂ। ਉਸ ਦਿਨ ਗੁਆਲੇ ਦੇ ਲੜਕੇ ਦੀ ਬਾਬਤ ਵੀ ਏਦਾਂ ਹੀ ਕੀਤਾ ਸੀ, ਮੋਤੀ ਕੁਮਿਹਾਰ ਦੇ ਭਾਣਜੇ ਦਾ ਇਹੋ ਜਿਹਾ ਚੰਗਾ ਬਾਗ ਤੇਰੇ ਕਰਕੇ ਹੀ ਹਥੋਂ ਨਿਕਲ ਗਿਆ ਸੀ, ਉਲਟਾ ਪੁਲਸ ਨੂੰ ਠੰਡਿਆਂ ਕਰਨ ਲਈ ਸੌ ਡੇਢ ਸੌ ਰੁਪੈ ਦੇਣੇ ਪਏ ਸਨ ਕੀ ਤੂੰ ਆਪਣਾ ਭਲਾ ਬੁਰਾ ਵੀ ਨਹੀਂ ਸਮਝਦੀ? ਆਖਰ ਤੇਰਾ ਇਹ ਸੁਭਾ ਕਦੋਂ ਜਾਇਗਾ?

ਹੁਣ ਹੇਮਾਂਗਨੀ ਉੱਠ ਕੇ ਬਹਿ ਗਈ ਤੇ ਆਪਣੇ ਪਤੀ ਦੇ ਮੂੰਹ ਵਲ ਵੇਖਕੇ ਬੋਲੀ, 'ਮੇਰਾ ਸੁਭਾ ਤਾਂ ਮਰਨ ਤੋਂ ਪਹਿਲਾਂ ਨਹੀਂ ਬਦਲ ਸਕਦਾ, ਮੈਂ ਹਾਂ ਮੇਰੇ ਕੁੱਛੜ ਬੱਚੇ ਹਨ ਤੇ ਫੇਰ ਭਗਵਾਨ ਹਨ। ਇਹਦੇ ਤੋਂ ਵੱਧ ਹੋਰ ਕੁਛ ਮੈਂ