ਪੰਨਾ:ਵਿਚਕਾਰਲੀ ਭੈਣ.pdf/165

ਇਹ ਸਫ਼ਾ ਪ੍ਰਮਾਣਿਤ ਹੈ

(੧੬੭)

ਆਖੇਂਗੀ ਉਹੋ ਹੀ ਹੋਵੇਗਾ। ਮਾਂ-ਮੈਂ ਵੀ ਸਮਝਦਾ ਹਾਂ ਤੇ ਜਿਸਨੂੰ ਨਾਲ ਖੜਨਾ ਚਾਹੁੰਦੀ ਹੈ, ਉਹ ਵੀ ਜਾਣਦੀ ਹੈ, ਇਹ ਤੇਰੀ ਹੀ ਨੂੰਹ ਹੈ, ਇਹ ਆਖ ਕੇ ਉਹਨੇ ਨੀਵੀਂ ਪਾ ਲਈ ।

ਭਵਨੇਸ਼ਵਰੀ ਅਸਚਰਜ ਰਹਿਗਈ। ਮਾਂ ਦੇ ਸਾਹਮਣੇ ਉਲਾਦ ਦਾ ਇਹ ਮਖੌਲ ? ਇਕ ਟੱਕ ਉਸ ਵੱਲ ਵੇਖਦੀ ਹੋਈ ਬੋਲੀ, ਕੀ ਕਿਹਾ ਈ, ਇਹ ਕੀ ਹੈ ਮੇਰੀ ?"

ਸ਼ੇਖਰ ਮੂੰਹ ਉਤਾਂਹ ਨ ਕਰ ਸਕਿਆ, ਪਰ ਹੌਲੀ ਜਹੀ ਜਵਾਬ ਦਿੱਤਾ, “ਇਕ ਵਾਰੀ ਆਖ ਜੁ ਦਿੱਤਾ ਹੈ। ਅੱਜ ਨਹੀਂ ਚਾਰ ਸਾਲ ਤੋਂ ਵੱਧ ਹੋ ਗਏ ਹਨ ਜਦੋਂ ਦੀ ਤੂੰ ਸੱਚ ਮੁੱਚ ਹੀ ਉਸ ਦੀ ਮਾਂ (ਸੱਸ) ਹੋ, ਮਾਂ ਮੇਰੇ ਕੋਲੋਂ ਕਿਹਾ ਨਹੀਂ ਜਾਂਦਾ ਉਸ ਕੋਲੋਂ ਪੁਛ ਲੈ, ਓਹੋ ਹੀ ਦਸੇਗੀ ।' ਆਖਕੇ ਜਿਉਂ ਹੀ ਉਸ ਨੇ ਲਲਿਤਾ ਵਲ ਵੇਖਿਆ ਕਿ ਲਲਿਤਾ ਗਲ ਵਿਚ ਕਪੜਾ ਪਾਕੇ ਮਾਂ ਨੂੰ ਪ੍ਰਨਾਮ ਕਰਨ ਲਈ ਤਿਆਰ ਹੋ ਰਹੀ ਹੈ । ਉਹ ਉਠਕੇ ਉਸਦੇ ਪਾਸ ਆ ਖਲੋਤਾ, ਅਰ ਦੋਹਾਂ ਨੇ ਇਕਠੇ ਹੋਕੇ ਮਾਂ ਦੇ ਚਰਨਾਂ ਤੇ ਸਿਰ ਰਖਕੇ ਪ੍ਰਣਾਮ ਕੀਤਾ । ਇਸ ਦੇ ਪਿਛੋਂ ਸ਼ੇਖਰ ਚੁਪ ਚਾਪ ਹੌਲੀ ਜਹੀ ਬਾਹਰ ਚਲਾ ਗਿਆ।

ਤਦ ਭਵਨੇਸ਼ਵਰੀ ਦੀਆਂ ਦੋਹਾਂ ਅਖਾਂ ਵਿਚੋਂ ਖੁਸ਼ੀ ਦੇ ਅਥਰੂ ਡਿਗਣ ਲਗ ਪਏ। ਉਹ ਲਲਿਤਾ ਨੂੰ ਬਹੁਤ ਹੀ ਪਿਆਰ ਕਰਦੀ ਹੁੰਦੀ ਸੀ । ਸੰਦੂਕ ਖੋਹਲਕੇ ਆਪਣੇ ਸਭ ਦੇ ਸਭ ਗਹਿਣੇ ਕੱਢ ਕੇ ਉਨ੍ਹਾਂ ਨੇ ਉਸਨੂੰ ਪੁਆਕੇ ਹੌਲੀ ਹੌਲੀ ਇਕ ਇਕ ਕਰਕੇ ਸਭ ਗੱਲਾਂ ਜਾਣ ਲਈਆਂ। ਸਭ ਸੁਣ