ਪੰਨਾ:ਵਿਚਕਾਰਲੀ ਭੈਣ.pdf/16

ਇਹ ਸਫ਼ਾ ਪ੍ਰਮਾਣਿਤ ਹੈ

(੧੬)

ਕਿਉਂ ਹੋ ਗਿਆ ਹੈ?"

ਕਿਸ਼ਨ ਸਿਰ ਨੀਵਾਂ ਕਰਕੇ ਬੈਠ ਰਿਹਾ। ਦੁਨੀ ਨੇ ਉਹਦੇ ਵਲੋਂ ਮੋੜ ਮੋੜਿਆ, "ਅੰਮਾਂ ਜੀ ਨੂੰ ਰੋਜ਼ ਹੀ ਐਨਾ ਚਿਰ ਹੋ ਜਾਂਦਾ ਹੈ, ਜਦ ਬਾਬੂ ਜੀ ਖਾ ਪੀਕੇ ਮੁੜ ਦੁਕਾਨ ਤੇ ਜਾਂਦੇ ਹਨ ਤਾਂ ਇਹ ਰੋਟੀ ਖਾਂਦਾ ਹੈ ।"

ਹੇਮਾਂਗਨੀ ਨੇ ਸਮਝ ਲਿਆ ਕਿ ਕਿਸ਼ਨ ਨੂੰ ਦੁਕਾਨ ਦੇ ਕੰਮ ਤੇ ਲਾ ਦਿੱਤਾ ਹੈ। ਉਹਨੂੰ ਇਹ ਆਸ ਤਾਂ ਨਹੀਂ ਸੀ ਕਿ ਇਹਨੂੰ ਵਿਹਲਾ ਬਿਠਾ ਕੇ ਖੁਆਉਣਗੇ, ਪਰ ਫੇਰ ਵੀ ਐਨੇ ਦਿਨ ਤਕ ਇਸਦਾ ਭੁੱਖੇ ਰਹਿਣਾ ਵੇਖਕੇ ਉਹਦੀਆਂ ਅੱਖਾਂ ਸਿੰਮ ਪਈਆਂ। ਉਹ ਪੱਲੇ ਨਾਲ ਅੱਖਾਂ ਪੂੰਝ ਦੀ ਹੋਈ ਆਪਣੇ ਘਰ ਚਲੀ ਗਈ | ਕੋਈ ਦੋ ਮਿੰਟ ਪਿਛੋਂ ਦੁਧ ਦਾ ਕਟੋਰਾ ਭਰ ਲਿਆਈ। ਪਰ ਰਸੋਈ ਵਿਚ ਪਹੁੰਚਕੇ ਉਹ ਤੜਫ ਉਠੀ ਤੇ ਮੂੰਹ ਦੂਜੇ ਪਾਸੇ ਕਰਕੇ ਖਲੋ ਗਈ।

ਕਿਸ਼ਨ ਪਿੱਤਲ ਦੀ ਥਾਲੀ ਵਿਚ ਠੰਡੇ ਸੁੱਕੇ ਹੋਏ ਤੇ ਘਿੱਪਾ ਜਹੇ ਬਣੇ ਹੋਏ ਚੌਲ ਖਾ ਰਿਹਾ ਸੀ। ਇਕ ਪਾਸੇ ਕੁਝ ਦਾਲ ਤੇ ਸਬਜ਼ੀ ਸੀ। ਦੁਧ ਦਾ ਕਟੋਰਾ ਵੇਖਕੇ ਉਹਦਾ ਕੁਮਲਾਇਆ ਹੋਇਆ ਮੂੰਹ ਫੇਰ ਖਿੜ ਪਿਆ।

ਹੇਮਾਂਗਿਨੀ ਬੂਹਿਓਂ ਬਾਹਰ ਆਕੇ ਖੜੋਤੀ ਰਹੀ ਰੋਟੀ ਖਾਕੇ ਜਦੋਂ ਉਹ ਚੁਲਾ ਕਰਨ ਗਿਆ ਤਾਂ ਉਸਨੇ ਝਾਤ ਮਾਰਕੇ ਵੇਖਿਆ ਥਾਲੀ ਵਿੱਚ ਕੁਝ ਵੀ ਨਹੀਂ ਸੀ। ਭੁਖ ਦਾ ਮਾਰਿਆ ਉਹ ਸਾਰਾ ਹੀ ਖਾ ਗਿਆ।

ਹੇਮਾਂਗਨੀ ਕਾ ਲੜਕਾ ‘ਲਲਤ' ਵੀ ਇਸੇ ਦਾ ਹਾਣੀ ਸੀ | ਜਦ ਉਹਨੂੰ ਖਿਆਲ ਆਇਆ ਕਿ ਜੇ ਮੈਂ ਨਾਂ ਹੋਵਾਂ