ਪੰਨਾ:ਵਿਚਕਾਰਲੀ ਭੈਣ.pdf/158

ਇਹ ਸਫ਼ਾ ਪ੍ਰਮਾਣਿਤ ਹੈ

(੧੬੦)

ਸ਼ੇਖਰ ਪਹਿਲਾਂ ਨਾਲੋਂ ਵੀ ਤੇਜ਼ ਤੇਜ਼ ਪੌੜੀਆਂ ਉਤਰ ਗਿਆ।

ਲਲਿਤਾ ਕੁਝ ਚਿਰ ਉਥੇ ਹੀ ਬੁੱਤ ਬਣੀ ਖਲੋਤੀ ਰਹੀਂ ਤੇ ਮਾੜਾ ਜਿਹਾ ਹੌਕਾ ਲੈ ਕੇ ਚਲੀ ਗਈ ।

ਦੂਜੇ ਦਿਨ ਸ਼ੇਖਰ ਆਪਣੇ ਬਾਹਰ ਦੇ ਕਮਰੇ ਵਿਚ ਖਲੋਤਾ ਅੱਜ ਦਾ ਅਖਬਾਰ ਪੜ੍ਹ ਰਿਹਾ ਸੀ । ਪੜ੍ਹਦਿਆਂ ੨ ਉਸਨੇ ਬੜੀ ਹੈਰਾਨੀ ਨਾਲ ਵੇਖਿਆ ਕਿ ਗਿਰੀ ਨੰਦ ਉਹਦੇ ਕਮਰੇ ਵਿਚ ਆ ਰਿਹਾ ਸੀ । ਗਿਰੀ ਨੰਦ ਨਮਸਕਾਰ ਕਰਕੇ ਇਕ ਕੁਰਸੀ ਤੇ ਬਹਿਗਿਆ, ਸ਼ੇਖਰ ਨੇ ਵੀ ਮੋੜਵੀਂ ਨਮਸਕਾਰ ਕਹਿਕੇ ਅਖਬਾਰ ਨੂੰ ਇਕ ਪਾਸੇ ਕਰਕੇ, ਕੁਝ ਸਮਝਣ ਜਾਂ ਪੁਛਣ ਵਾਲੀ ਤੱਕਣੀ ਨਾਲ ਉਸ ਵੱਲ ਤੱਕਣ ਲਗ ਪਿਆ । ਦੋਹਾਂ ਦੀ ਜਾਣ ਪਛਾਣ ਅੱਖਾਂ ਕਰਕੇ ਹੀ ਸੀ, ਪਰ ਅਜ ਤਕ ਕੋਈ ਗਲ ਬਾਤ ਨਹੀਂ ਹੋ ਸਕੀ ਸੀ । ਨਾਹੀ ਕਿਸੇ ਨੇ ਇਕ ਦੂਜੇ ਨਾਲ ਗਲ ਬਾਤ ਕਰਨ ਦਾ ਸ਼ੌਕ ਹੀ ਪ੍ਰਗਟ ਕੀਤਾ ਸੀ ।

ਗਿਰੀ ਨੰਦ ਨੇ ਇਕ ਵੇਰਾਂ ਹੀ ਕੰਮ ਦੀ ਗਲ ਛੁਹ ਦਿਤੀ। ਕਹਿਣ ਲੱਗਾ, ਇਕ ਖਾਸ ਜ਼ਰੂਰੀ ਕੰਮ ਵਾਸਤੇ ਤੁਹਾਨੂੰ ਖੇਚਲ ਦੇਣ ਆਇਆ ਹਾਂ । ਮੇਰੀ ਸਸ ਦਾ ਇਰਾਦਾ ਤਾਂ ਤੁਸਾਂ ਸੁਣ ਹੀ ਲਿਆ ਹੋਵੇਗਾ। ਆਪਣਾ ਮਕਾਨ ਉਹ ਤੁਹਾਡੇ ਪਾਸ ਵੇਚ ਦੇਣਾ ਚਾਹੁੰਦੀ ਹੈ ।

ਅੱਜ ਮੇਰੀ ਰਾਹੀਂ ਉਸਨੇ ਤੁਹਾਨੂੰ ਅਖਵਾ ਭੇਜਿਆ ਹੈ ਕਿ ਛੇਤੀ ਹੀ ਜੇ ਇਸਦਾ ਕੋਈ ਉਪਾ ਹੋ ਜਾਵੇ ਤਾਂ ਇਹ ਮੁੰਗੇਰ ਚਲੀ ਜਾਏ ।

ਗਿਰੀ ਨੰਦ ਨੂੰ ਵੇਖਦਿਆਂ ਹੀ ਉਹਦੀ ਛਾਤੀ ਵਿਚ