ਪੰਨਾ:ਵਿਚਕਾਰਲੀ ਭੈਣ.pdf/155

ਇਹ ਸਫ਼ਾ ਪ੍ਰਮਾਣਿਤ ਹੈ

(੧੫੭)

ਜਹੀਆਂ ਹੋਰ ਕਈ ਗੱਲਾਂ ਪੁਛੀਆਂ ਤੇ ਉਹਦੇ ਉੱਤਰ ਲਏ।

ਸ਼ੇਖਰ ਨੂੰ ਜਦੋਂ ਇਸ ਪਾਸਿਓਂ ਛੁਟਕਾਰਾ ਮਿਲਿਆ। ਤਾਂ ਚੰਦ ਦੀ ਚਾਨਣੀ ਚੰਗੀਤਰਾਂ ਫੈਲ ਚੁਕੀ ਸੀ। ਇਸ ਵੇਲੇ | ਗਿਰੀਨੰਦ ਉਤੋਂ ਉਤਰਕੇ ਸ਼ਾਇਦ ਆਪਣੀ ਭੈਣ ਵਲ ਜਾ ਰਿਹਾ ਸੀ। ਗੁਰਚਰਨ ਦੀ ਵਿਧਵਾ ਪਤਨੀ ਉਹਨੂੰ ਵੇਖਕੇ - ਸ਼ੇਖਰ ਨੂੰ ਆਖਣ ਲਗੀ, 'ਮੇਰੇ ਜਵਾਈ ਨਾਲ ਤੇਰੀ ਗਲ ਬਾਤ ਨਹੀਂ ਹੋਈ ਸ਼ੇਖਰ ! ਇਹੋ ਜਿਹਾ ਲੜਕਾ ਦੁਨੀਆਂ ਵਿਚ ਮਿਲਣਾ ਮੁਸ਼ਕਲ ਹੈ ।'

ਸ਼ੇਖਰ ਨੇ ਆਖਿਆ, 'ਬੇਸ਼ਕ ਇਹ ਠੀਕ ਹੈ । ਮੇਰੀ ਗੱਲ ਬਾਤ ਉਸ ਨਾਲ ਹੋ ਚੁਕੀ ਹੈ।' ਇਹ ਆਖਕੇ ਉਹ ਬਾਹਰ ਚਲਿਆ ਗਿਆ। ਪਰ ਬਾਹਰ ਦੀ ਬੈਠਕ ਦੇ ਕੋਲ ਆਕੇ ਉਹਨੂੰ ਅਚਾਨਕ ਹੀ ਠਹਿਰਨਾ ਪੈਗਿਆ | ਹਨੇਰੇ ਵਿਚ ਦਰਵਾਜੇ ਦੇ ਪਿਛੇ ਲਲਿਤਾ ਖੜੀ ਸੀ। ਉਸਨੇ, ਕਿਹਾ, 'ਖਲੋ ਜਾਓ ! ਸੁਣੋ ਮਾਂ ਨੂੰ ਲੈਣ ਅੱਜ ਹੀ ਜਾ ਰਹੇ ਹੋ?'

ਸ਼ੇਖਰ ਨੇ ਆਖਿਆ, ਹਾਂ।

ਉਹ ਕੀ ਬਹੁਤ ਜ਼ਿਆਦਾ ਘਬਰਾ ਗਈ ਹੈ ?

'ਹਾਂ ਲਗਪਗ ਪਾਗਲ ਸੀ ਹੋ ਗਈ ਹੈ।'

'ਤੁਹਾਡੀ ਤਬੀਅਤ ਕਿਹੋ ਜਹੀ ਹੈ?'

ਚੰਗੀ ਹੈ ਆਖਕੇ ਸ਼ੇਖਰ ਝਟਪਟ ਉਥੋਂ ਚਲਿਆ ਗਿਆ ।

ਰਾਹ ਵਿਚ ਆ ਕੇ ਉਹ ਸਿਰ ਤੇ ਪੈਰਾਂ ਤਕ ਲੱਜਾ ਤੇ ਘਿਰਣਾ ਨਾਲ ਕੰਬ ਉਠਿਆ, ਉਹਨੂੰ ਇਉਂ ਮਲੂਮ ਹੋਇਆ ਕਿ ਲਲਿਤਾ ਦੇ ਕੋਲ ਖਲੋਕੇ ਉਸਦਾ ਸਾਰਾ ਸਰੀਰ ਅਪਵਿਤ੍ਰ