ਪੰਨਾ:ਵਿਚਕਾਰਲੀ ਭੈਣ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਰਹੇ ਹਨ। ਉਸ ਵੇਲੇ ਉਹ ਐਨਾ ਭੁੱਖਾ ਸੀ ਕਿ ਜੇ ਲੋੜ ਪੈਂਦੀ ਤਾਂ ਉਹ ਸ਼ੇਰ ਦੇ ਮੂੰਹ ਵਿਚੋਂ ਵੀ ਰੋਟੀ ਕੱਢ ਲਿਆਉਂਦਾ ਪਰ ਉਸ ਦਾ ਭੈਣ ਨੂੰ ਜਗਾਉਣ ਦਾ ਹੌਂਸਲਾ ਨਾ ਪਿਆ।

ਉਹ ਰਸੋਈ ਦੇ ਬਰਾਂਡੇ ਵਿਚ ਬੈਠਾ ਹੋਇਆ ਭੈਣ ਦੇ ਜਾਗਣ ਦੀ ਉਡੀਕ ਕਰ ਰਿਹਾ ਸੀ ਕਿ ਅਚਨਚੇਤ ਉਹਨੇ ਪੁਕਾਰ ਸੁਣੀ, 'ਵੇ ਕਿਸ਼ਨ!' ਇਹ ਸ਼ਬਦ ਉਨ੍ਹਾਂ ਕੰਨਾਂ ਨੂੰ ਕਿਹੋ ਜਹੇ ਮਿੱਠੇ ਲੱਗੇ ਕੁਝ ਆਖਿਆ ਨਹੀਂ ਜਾਂਦਾ। ਜਾਂ ਉਸਨੇ ਉਤਾਂਹ ਵੇਖਿਆ ਤਾਂ ਦੂਜੇ ਮਕਾਨ ਦੀ ਉਤਲੀ ਛੱਤੋਂ ਹੇਮਾਂਗਨੀ ਬੁਲਾ ਰਹੀ ਸੀ, ਕਿਸ਼ਨ ਨੇ ਇਕ ਵਾਰੀ ਵੇਖਕੇ ਨੀਵੀਂ ਪਾ ਲਈ। ਹੇਮਾਂਗਨੀ ਥੱਲੇ ਆਕੇ ਉਸ ਪਾਸ ਖੜੀ ਹੋ ਗਈ! "ਕਈਆਂ ਦਿਨਾਂ ਤੋਂ ਵੇਖਿਆ ਨਹੀਂ ਕਿਸ਼ਨ! ਇਥੇ, ਚੁੁੱਪ ਚਾਪ ਕਿਉਂ ਖਲੋਤਾ ਏਂ?"

ਇਕ ਤਾਂ ਭੁੱਖ ਦੇ ਦੁਖੋਂ ਉਹ ਅੱਗੇ ਹੀ ਰੋਣ ਹਾਕਾ ਹੋ ਰਿਹਾ ਸੀ। ਦੂਜਾ ਇਹ ਪਿਆਰ ਭਰੇ ਸ਼ਬਦ, ਉਸ ਦੀਆਂ ਅੱਖਾਂ ਭਰ ਆਈਆਂ ਉਹ ਚੁੱਪ ਚਾਪ ਨੀਵੀਂ ਪਾਈ ਬੈਠਾ ਰਿਹਾ!

ਵਿਚਕਾਰਲੀ ਚਾਚੀ ਨੂੰ ਸਾਰੇ ਬੱਚੇ ਪਿਆਰ ਕਰਦੇ ਹਨ। ਉਸਦੀ ਆਵਾਜ਼ ਸੁਣ ਕੇ ਕਾਦੰਬਨੀ ਦੀ ਛੋਟੀ ਲੜਕੀ ਬਾਹਰ ਨਿਕਲ ਆਈ ਤੇ ਚਿਲਾਕੇ ਬੋਲੀ, "ਕਿਸ਼ਨ ਮਾਮਾ ਰਸੋਈ ਵਿਚ ਤੇਰੇ ਲਈ ਚੌਲ ਢੱਕੇ ਹੋਏ ਹਨ ਜਾਕੇ ਖਾ ਲੈ ਮਾਂ ਖਾ ਪੀ ਕੇ ਸੌਂ ਗਈ ਹੈ।"

ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ, "ਅੱਜ ਐਨਾ ਚਿਰ? ਕੀ ਕਿਸ਼ਨ ਨੇ ਹਾਲੀ ਤੱਕ ਕੁਝ ਨਹੀਂ ਖਾਧਾ? ਤੇਰੀ ਮਾਂ ਖਾਕੇ ਸੌਂ ਗਈ ਹੈ? ਵੇ ਕਿਸ਼ਨ ਅੱਜ ਐਨਾ ਚਿਰ