ਪੰਨਾ:ਵਿਚਕਾਰਲੀ ਭੈਣ.pdf/140

ਇਹ ਸਫ਼ਾ ਪ੍ਰਮਾਣਿਤ ਹੈ

(੧੪੨)

ਹੈ, ਉਸਤੇ ਖੜੇ ਹੋਣ ਨਾਲ ਲਲਿਤਾ ਦੇ ਘਰ ਦੀ ਛੱਤ ਦਾ ਬਹੁਤ ਸਾਰਾ ਹਿੱਸਾ ਦਿੱਸਦਾ ਹੈ। ਕਿਤੇ ਲਲਿਤਾ ਮੱਥੇ ਨਾ ਲੱਗ ਜਾਏ, ਏਸ ਡਰ ਦੇ ਮਾਰਿਆਂ ਸ਼ੇਖਰ ਛੱਤ ਤੇ ਵੀ ਖੜਾ ਨਹੀਂ ਹੁੰਦਾ। ਪਰ ਜਦੋਂ ਬਿਨਾਂ ਕਿਸੇ ਵਿਘਨ ਦੇ ਮਹੀਨਾ ਲੰਘ ਗਿਆ ਤਾਂ ਉਹ ਬੇਫਿਕਰੀ ਦਾ ਸਾਹ ਲੈ ਕੇ ਮਨ ਹੀ ਮਨ ਵਿਚ ਆਖਣ ਲੱਗਾ, ਭਾਵੇਂ ਕੁਝ ਵੀ ਹੈ, ਔਰਤਾਂ ਦੀ ਸ਼ਰਮ ਦੀ ਪ੍ਰਸਿੱਧੀ ਹੀ ਹੈ। ਉਹ ਇਹ ਸਾਰੀਆਂ ਗੱਲਾਂ ਕਦੇ ਵੀ ਪ੍ਰਗਟ ਨਹੀਂ ਕਰ ਸਕਦੀ। ਸ਼ੇਖਰ ਨੇ ਸੁਣ ਰਖਿਆ ਸੀ ਕਿ ਔਰਤਾਂ ਦੀ ਛਾਤੀ ਭਾਵੇਂ ਫੱਟ ਜਾਏ, ਪਰ ਇਹ ਮੂੰਹੋ ਨਹੀਂ ਫੁੱਟ ਦੀਆਂ। ਇਸ ਗਲ ਦਾ ਉਹਨੂੰ ਪੱਕਾ ਯਕੀਨ ਹੋ ਗਿਆ ਹੈ। ਰੱਬ ਨੇ ਉਨ੍ਹਾਂ ਨੂੰ ਐਨਾਂ ਸਿਦਕ ਦਿਤਾ ਹੈ। ਇਸ ਗੱਲ ਦੀ ਉਹਨੇ ਮਨ ਹੀ ਮਨ ਵਿਚ ਵਡਿਆਈ ਵੀ ਕੀਤੀ। ਪਰ ਫੇਰ ਵੀ ਉਹ ਸ਼ਾਂਤ ਨ ਹੋ ਸਕਿਆ। ਜਦੋਂ ਤੋਂ ਉਹ ਸਮਝ ਗਿਆ ਹੈ ਕਿ ਹੁਣ ਕੋਈ ਡਰ ਦੀ ਗੱਲ ਨਹੀਂ, ਉਸ ਵੇਲੇ ਤੋਂ ਉਸਦੀ ਛਾਤੀ ਵਿਚ ਇਕ ਅਸਹਿ ਜਲਨ ਹੋ ਰਹੀ ਹੈ। ਰਹਿ ਰਹਿ ਕੇ ਉਸਦਾ ਦਿਲ ਇਸ ਤੜਪ ਨਾਲ ਤੜਪ ਉਠਦਾ ਹੈ। ਕੀ ਹੁਣ ਲਲਿਤਾ ਕੁਝ ਨਹੀਂ ਆਖੇਗੀ? ਹੋਰ ਕਿਸੇ ਦੇ ਹੱਥ ਵਿਚ ਆਪਣੇ ਆਪ ਨੂੰ ਸੌਂਪਣ ਵੇਲੇ ਤਕ ਉਹ ਚੁੱਪ ਹੀ ਕਰ ਰਹੇਗੀ? ਇਹ ਸੋਚਕੇ ਕਿ ਉਹਦਾ ਵਿਆਹ ਹੋ ਚੁਕਿਆ ਹੈ, ਉਹ ਆਪਣੇ ਪਤੀ ਦੇ ਘਰ ਚਲੀ ਗਈ ਹੈ, ਉਸਦੇ ਤਨ, ਮਨ ਨੂੰ ਅਗ ਕਿਉਂ ਲੱਗ ਜਾਂਦੀ ਹੈ?

ਪਹਿਲਾਂ ਇਹ ਬਾਹਰ ਨੂੰ ਨਾ ਜਾਣ ਕਰਕੇ ਛੱਤ ਤੇ ਹੀ ਟਹਿਲ ਲਿਆ ਕਰਦਾ ਸੀ, ਹੁਣ ਵੀ ਉਹ ਛੱਤ ਤੇ