ਪੰਨਾ:ਵਿਚਕਾਰਲੀ ਭੈਣ.pdf/13

ਇਹ ਸਫ਼ਾ ਪ੍ਰਮਾਣਿਤ ਹੈ

(੧੩)


“ਦੁਰ! ਮੈਂ ਪੁੱਛਦੀ ਹਾਂ ਕਿ ਦਿਰਾਣੀ ਨੇ ਮੱਛੀ ਦਾ ਮੂੰਹ ਕਿਸਦੀ ਥਾਲੀ ਵਿਚ ਪਰੋਸਿਆ ਸੀ?”

ਇਕ ਵੇਰਾਂ ਹੀ ਇਹ ਸਵਾਲ ਸੁਣਕੇ ਕਿਸ਼ਨ ਦਾ ਚਿਹਰਾ ਬੱਗਾ ਹੋ ਗਿਆ। ਕਤਲ ਕਰਨ ਵਾਸਤੇ ਉੱਘਰੇ ਜਾ ਚੁਕੇ ਹਥਿਆਰ ਅੱਗੇ, ਜਿੱਦਾਂ ਰੱਸੀ ਨਾਲ ਬੱਧੇ ਹੋਏ ਜਾਨਵਰ ਦੀ ਹਾਲਤ ਹੁੰਦੀ ਹੈ, ਕਿਸ਼ਨ ਦੀ ਵੀ ਉਹੋ ਹਾਲਤ ਹੋਣ ਲੱਗ ਪਈ। ਗੱਲ ਨੂੰ ਐਧਰ ਊਧਰ ਪਾਉਣ ਦੀ ਕੋਸ਼ਸ਼ ਵਿਚ, ਦੇਰ ਕਰਦਿਆਂ ਵੇਖ ਕੇ ਕਾਦੰਬਨੀ ਨੇ ਫੇਰ ਪੁਛਿਆ, “ਤੇਰੀ ਹੀ ਬਾਲੀ ਵਿਚ ਪਰੋਸਿਆ ਸੀ ਨਾਂ?”

ਬਹੁਤ ਵਡੇ ਅਪਰਾਧੀ ਵਾਗੂੰ, ਕਿਸ਼ਨ ਨੇ ਨੀਵੀਂ ਪਾ ਲਈ।

ਕੋਲ ਹੀ ਬਰਾਂਡੇ ਵਿਚ ਬੈਠੇ ‘ਨਵੀਨ’ ਤਮਾਕੂ ਪੀ ਰਹੇ ਸਨ। ਕਾਦੰਬਨੀਂ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੀ “ਸੁਣ ਰਹੇ ਹੋ ਨਾਂ?”

ਨਵੀਨ ਨੇ ਥੋੜੇ ਵਿਚ, “ਹਾਂ” ਆਖਕੇ ਤਮਾਕੂ ਦਾ ਸੂਟਾ ਖਿਚਿਆ।

ਕਾਦੰਬਨੀ ਗਰਮ ਹੋਕੇ ਆਖਣ ਲੱਗੀ, ‘ਇਹ ਸਾਡੀ ਆਪਣੀ ਹੈ। ਇਸ ਸਕੀ ਚਾਚੀ ਦਾ ਵਤੀਰਾ ਤਾਂ ਵੇਖੋ! ਕੀ ਇਹ ਨਹੀਂ ਸੀ ਜਾਣਦੀ ਕਿ ਮੇਰੇ ਪਾਂਚੂ ਗੋਪਾਲ ਨੂੰ ਮੱਛੀ ਦਾ ਮੂੰਹ ਕਿੰਨਾ ਚੰਗਾ ਲੱਗਦਾ ਹੈ!’ ਤਾਂ ਉਹਨੇ ਕਿਉਂ ਮੂੰਹ ਇਸਦੀ ਥਾਲੀ ਵਿਚ ਪਰੋਸ ਕੇ ਗੁਆਇਆ? ਹਾਂ ਕਿਸ਼ਨ ਰੱਸ-ਗੁਲੇ ਤਾਂ ਤੂੰ ਠੀਕ ਢਿੱਡ ਭਰਕੇ ਖਾਧੇ? ਕਦੇ ਸੱਤਾਂ ਜਨਮਾ ਵਿਚ ਵੀ ਤੂੰ ਇਹੋ ਜਹੀਆਂ ਚੀਜ਼ਾਂ ਨਹੀਂ