ਪੰਨਾ:ਵਿਚਕਾਰਲੀ ਭੈਣ.pdf/127

ਇਹ ਸਫ਼ਾ ਪ੍ਰਮਾਣਿਤ ਹੈ

(੧੨੯)

ਦੂਰ ਬੈਠੀ ਭਵਨੇਸ਼ਵਰੀ ਨੇ ਜਦ ਇਹ ਗੱਲ ਸੁਣੀ ਤਾਂ ਉਹ ਰੋ ਪਈ, ਲੜਕੇ ਨੂੰ ਕਹਿਣ ਲੱਗੀ, ਸ਼ੇਖਰ ਪਤਾ ਨਹੀਂ ਉਹਨਾਂ ਨੂੰ ਇਹੋ ਜਹੀ ਮਤ ਕਿਸਨੇ ਦੇ ਦਿਤੀ ਹੈ।

ਇਹ ਖੋਟੀ ਮੱਤ ਜਿਨ ਦਿਤੀ ਸੀ, ਸ਼ੇਖਰ ਉਸ ਨੂੰ ਸਮਝ ਗਿਆ ਸੀ, ਪਰ ਗੱਲ ਖੋਲ੍ਹਕੇ ਨ ਦਸਦੇ ਹੋਏ ਨੇ ਕਿਹਾ, ਮਾਂ ਦੋਂਹ ਚੌਹ ਦਿਨਾਂ ਨੂੰ ਤੁਸਾਂ ਆਪ ਹੀ ਤਾਂ ਉਹਨਾਂ ਨੂੰ ਜਾਤ ਵਿਚੋਂ ਛੇਕ ਕੇ ਅਡ ਕਰ ਦੇਣਾ ਸੀ। ਐਨੀਆਂ ਕੁੜੀਆਂ ਦਾ ਵਿਆਹ ਉਹ ਕਿਦਾਂ ਕਰ ਸਕਦਾ, ਮੇਰੀ ਸਮਝ ਵਿਚ ਤਾਂ ਕੁਝ ਨਹੀਂ ਆਉਂਦਾ।

ਭਵਨੇਸ਼ਵਰੀ ਨੇ ਸਿਰ ਹਿਲਾਉਂਦੀ ਹੋਈ ਨੇ ਕਿਹਾ, ਕੋਈ ਕੰਮ ਵੀ ਨਹੀਂ ਰੁਕਿਆ ਰਹਿ ਸਕਦਾ, ਸ਼ੇਖਰ! ਜੇ ਇਸ ਗਲਬਦਲੇ ਹੀ ਜ਼ਾਤ ਤਿਆਗ ਦੇਣੀ ਪੈਂਦੀ ਤਾਂ ਅਜੇ ਤੱਕ ਕਈ ਦੀਨੋਂ ਬੇਦੀਨ ਹੋ ਗਏ ਹੁੰਦੇ। ਰੱਬ ਨੇ ਜਿਨਾਂ ਨੂੰ ਦੁਨੀਆਂ ਵਿੱਚ ਪੈਦਾ ਕੀਤਾ ਹੈ, ਸਭ ਦਾ ਫਿਕਰ ਉਸਨੂੰ ਹੈ।

ਸ਼ੇਖਰ ਚੁੱਪ ਕਰ ਰਿਹਾ। ਭਵਨੇਸ਼ਵਰੀ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਲਲਿਤਾ ਨੂੰ ਜੇ ਨਾਲ ਲੈ ਆਉਂਦੀ ਤਾਂ ਉਹਦਾ ਸਬੰਧ ਮੈਨੂੰ ਹੀ ਕਰਨਾ ਪੈਣਾ ਸੀ ਤੇ ਮੈਂ ਕਰ ਵੀ ਦੇਂਦੀ। ਪਰ ਮੈਨੂੰ ਨਹੀਂ ਸੀ ਪਤਾ ਕਿ ਗੁਰਚਰਨ ਨੇ ਇਸੇ ਕਰਕੇ ਹੀ ਉਹਨੂੰ ਨਹੀਂ ਸੀ ਭੇਜਿਆ, ਮੈਂ ਤਾਂ ਸੋਚਦੀ ਸਾਂ ਕਿ ਸੱਚ ਮੁੱਚ ਹੀ ਉਸਦੀ ਕੁੜਮਾਈ ਹੋਣ ਵਾਲੀ ਹੈ।

ਸ਼ੇਖਰ ਮਾਂ ਦੇ ਮੂੰਹ ਵੱਲ ਵੇਖਕੇ ਕੁਝ ਸ਼ਰਮਿੰਦਾ ਜਿਹਾ ਹੋਕੋ ਬੋਲਿਆ ਠੀਕ ਹੈ ਮਾਂ, ਹੁਣ ਘਰ ਜਾਕੇ ਏਦਾਂ ਹੀ ਕਰਨੀ, ਉਹ ਤਾਂ ਬ੍ਰਹਮ ਸਮਾਜੀ ਨਹੀਂ ਹੋਈ ਉਹਦਾ ਮਾਮਾ ਹੀ