ਪੰਨਾ:ਵਿਚਕਾਰਲੀ ਭੈਣ.pdf/114

ਇਹ ਸਫ਼ਾ ਪ੍ਰਮਾਣਿਤ ਹੈ

(੧੧੬)

ਦੱਸ ਦੇਂਦੀ ਤਾਂ ਤੁਸੀਂ ਐਨਾ ਮੋਟਾ ਕੋਟ ਕਦ ਸੁਆਉਣ ਦੇਣਾ ਸੀ, ਇਸੇ ਕਰਕੇ ਬਿਨਾਂ ਦੱਸੇ ਤੋਂ ਹੀ ਸੁਆ ਛਡਿਆ ਹੈ।" ਇਹ ਆਖਕੇ ਕੋਟ ਨੂੰ ਆਪਣੀ ਥਾਂ ਤੇ ਰੱਖ ਦਿਤਾ। ਫੇਰ ਆਖਿਆ, "ਸਾਰਿਆਂ ਕਪੜਿਆਂ ਤੋਂ ਉਤੇ ਰੱਖ ਦਿਤਾ ਹੈ, ਟਰੰਕ ਖੋਲ੍ਹਦਿਆਂ ਹੀ ਲੱਭ ਪਵੇਗਾ। ਪਾਲੇ ਵੇਲੇ ਜ਼ਰੂਰ ਪਾ ਲੈਣਾ ਸੁਸਤੀ ਨਾ ਕਰਨੀ।"

ਅੱਛਾ ਆਖ ਕੇ, ਕੁਝ ਚਿਰ ਤਕ ‘ਸ਼ੇਖਰ’ ਕੁਝ ਜਾਨਣ ਦੀ ਕੋਸ਼ਸ਼ ਕਰਦੀ ਹੋਈ ਨਜ਼ਰ ਨਾਲ ਉਸ ਵਲ ਵੇਖਦਾ ਰਿਹਾ। ਫੇਰ ਉਹ ਅਚਾਨਕ ਹੀ ਬੋਲ ਪਿਆ, "ਨਹੀਂ ਇਹ ਨਹੀਂ ਹੋ ਸਕਦਾ?"

“ਕੀ ਨਹੀਂ ਹੋ ਸਕਦਾ, ਕੀ ਪਾਓਗੇ ਨਹੀਂ?"

ਸ਼ੇਖਰ ਨੇ ਛੇਤੀ ਨਾਲ ਕਿਹਾ, “ਨਹੀਂ ਇਹ ਗੱਲ ਨਹੀਂ, ਹੋਰ ਗੱਲ ਹੈ। ਚੰਗਾ ਲਲਿਤਾ, ਮਾਂ ਦੀਆਂ ਸਾਰੀਆਂ ਚੀਜ਼ਾਂ ਸੰਭਾਲੀਆਂ ਜਾ ਚੁੱਕੀਆਂ ਹਨ ਜਾਂ ਕਿ ਨਹੀਂ?"

ਲਲਿਤਾ ਨੇ ਆਖਿਆ, “ਹਾਂ ਦੁਪਹਿਰਾਂ ਨੂੰ ਮੈਂ ਹੀ ਸਭ ਚੀਜ਼ਾਂ ਸੰਭਾਲਕੇ ਗਈ ਸਾਂ। ਉਹ ਸਾਰੇ ਸਾਮਾਨ ਨੂੰ ਸੰਭਾਲਕੇ ਜੰਦਰਾ ਮਾਰਨ ਲਗੀ ਹੈ।"

ਸ਼ੇਖਰ ਨੇ ਕੁਝ ਚਿਰ ਤਕ ਚੁਪ ਚਾਪ ਉਸ ਵਲ ਵੇਖਦੇ ਹੋਏ ਨੇ ਕਿਹਾ, “ਕਿਉਂ ਲਲਿਤਾ ਤੂੰ ਨਹੀਂ ਜਾਣਦੀ ਕਿ ਅਗਲੇ ਸਾਲ ਮੇਰੀ ਹਾਲਤ ਕਿਹੋ ਜਹੀ ਹੋਵੇਗੀ?"
ਲਲਿਤਾ ਨੇ ਅੱਖਾਂ ਉੱਚੀਆਂ ਕਰ ਕੇ ਆਖਿਆ "ਕਿਉਂ?"
"ਕਿਉਂ ਦਾ ਤਾਂ ਮੈਨੂੰ ਪਤਾ ਨਹੀਂ। ਇਹ ਆਖ ਕੇ