ਇਹ ਸਫ਼ਾ ਪ੍ਰਮਾਣਿਤ ਹੈ

( ੧੦੨)

ਤਾਹਨੇ ਮੇਹਣਿਆਂ ਦਾ ਡਰ ਬਿਲਕੁਲ ਉਡ ਗਿਆ ਅਤੇ ਕੇਵਲ ਪ੍ਰੇਮ ਹੀ ਬਾਕੀ ਰਹਿ ਗਿਆ। ਉਹ ਸੋਚਣ ਲੱਗੀ "ਮੈਂ ਕਿਉਂ ਏਡੀ ਛੇਤੀ ਘਰੋਂ ਨਿਕਲ ਆਈ? ਪ੍ਰੀਤਮ ਕੌਰ ਦੀ ਇਕ ਨਿੱਕੀ ਜਿਹੀ ਗੱਲ ਨੇ ਮੇਰਾ ਕੀ ਵਿਗਾੜ ਦਿੱਤਾ ਸੀ? ਮੈਂ ਓਥੇ ਰੋਜ਼ ਸੁੰਦਰ ਸਿੰਘ ਨੂੰ ਦੇਖਦੀ ਹੁੰਦੀ ਸਾਂ ਪਰ ਹੁਣ ਕਈ ਦਿਨਾਂ ਤੋਂ ਉਸ ਦੇ ਦਰਸ਼ਨਾਂ ਤੋਂ ਵਾਂਜੀ ਹੋਈ ਹਾਂ, ਕੀ ਮੈਂ ਫੇਰ ਓਥੇ ਜਾ ਸਕਦੀ ਹਾਂ? ਜੇ ਪ੍ਰੀਤਮ ਕੌਰ ਮੈਨੂੰ ਘਰੋਂ ਕੱਢ ਨਾ ਦੇਵੇ ਤਾਂ ਮੈਂ ਚਲੀ ਹੀ ਜਾਵਾਂ। ਦਿਨੇ ਰਾਤ ਸੁਰੱਸਤੀ ਇਹਨਾਂ ਖਿਆਲਾਂ ਵਿਚ ਹੀ ਡੁਬੀ ਰਹਿਣ ਲੱਗੀ ਅਤੇ ਅੰਤ ਉਸ ਨੇ ਦਿਲ ਨਾਲ ਫੈਸਲਾ ਕੀਤਾ ਕਿ ਸੰਦਰ ਸਿੰਘ ਦੇ ਘਰ ਹੀ ਵਾਪਸ ਚਲੀ ਚਲਣਾ ਯੋਗ ਹੈ। ਉਸ ਨੇ ਸੋਚਿਆ ਕਿ 'ਜੇ ਪ੍ਰੀਤਮ ਕੌਰ ਮੈਨੂੰ ਫੇਰ ਕੱਢ ਦੇਵੇਗੀ ਤਾਂ ਮੈਂ ਛੱਪੜ ਵਿੱਚ ਛਾਲ ਮਾਰ ਕੇ ਮਰ ਜਾਵਾਂਗੀ। ਪਰ ਮੈਂ ਹੁਣ ਕਿਸ ਮੂੰਹ ਨਾਲ ਉਹਨਾਂ ਦੇ ਘਰ ਜਾਵਾਂ? ਕੱਲਿਆਂ ਜਾਂਦਿਆਂ ਤਾਂ ਸ਼ਰਮ ਆਉਂਦੀ ਹੈ ਜੇ ਗੁਰਦੇਈ ਮੇਰੇ ਨਾਲ ਚਲੀ ਚਲੇ ਤਾਂ ਕੋਈ ਡਰ ਨਹੀਂ, ਪਰ ਮੈਂ ਗੁਰਦੇਈ ਨੂੰ ਆਖਾਂ ਕਿਸ ਤਰ੍ਹਾਂ ਮੈਨੂੰ ਤਾਂ ਸ਼ਰਮ ਆਉਂਦੀ ਹੈ, ਪਰ ਹਾਇ! ਪਿਆਰੇ ਦੇ ਦਰਸ਼ਨ ਇਨਾ ਵੀ ਦਿਲ ਸਾਹ ਨਹੀਂ ਲੈਂਦਾ।' ਓਹ ਇਕ ਦਿਨ ਮੁਨ੍ਹੇਰੇ ਚੁਪ ਕੀਤੀ ਉਠ ਕੇ ਬੂਹਾ ਖੋਲ ਕੇ ਬਾਹਰ ਨਿਕਲ ਗਈ ਮੱਧਮ ਮੱਧਮ ਚਾਨਣੀ ਫੈਲ ਰਹੀ ਸੀ ਤੇ ਚੰਦ੍ਰਮਾਂ ਇਕ ਸੁੰਦਰ ਇਸਤ੍ਰੀ ਵਾਂਗ ਅਕਾਸ਼ ਸਮੁੰਦਰ ਵਿਚ ਤਾਰੀਆਂ ਲਾ ਰਿਹਾ ਸੀ ਬਿਰਛਾਂ ਦੇ ਹੇਠਾਂ ਹਨੇਰਾ ਸੀ ਹਵਾ ਬਿਲਕੁਲ ਬੰਦ ਸੀ ਰਸਤਿਆਂ ਵਿਚ ਕੁਤੇ ਸੁਤੇ ਪਏ ਸਨ ਅਤੇ ਕੁਲ ਜੀਵ ਜੰਤੂ ਆਰਾਮ ਵਿਚ ਸਨ। ਸੁਰੱਸਤੀ