ਇਹ ਸਫ਼ਾ ਪ੍ਰਮਾਣਿਤ ਹੈ

( ੯੨)

ਕਾਂਡ-੧੪


ਹੁਣ ਗੁਰਦੇਈਂ ਆਪਣੀ ਵਿਉਂਤ ਨੂੰ ਸਿਰੇ ਚਾੜ੍ਹਨ ਦੇ ਆਹਰ ਵਿਚ ਲੱਗੀ ਅਤੇ ਸੋਚਣ ਲੱਗੀ ਕਿ ਸੁਰੱਸਤੀ ਦਾ ਮੇਰੇ ਵੱਸ ਵਿਚ ਆ ਜਾਣਾ ਤਾਂ ਸੰਭਵ ਹੈ ਪਰ ਜਦ ਤਕ ਪ੍ਰੀਤਮ ਕੌਰ ਸੁੰਦਰ ਸਿੰਘ ਦੀਆਂ ਅੱਖਾਂ ਵਿਚ ਜ਼ਹਿਰ ਦੇ ਸਮਾਨ ਦਿਖਾਈ ਨਾ ਦੇਵੇ ਤਦ ਤਕ ਤਾਂ ਕੁਝ ਵੀ ਨਾ ਬਣ ਸਕੇਗਾ?
ਇਸ ਪਰਕਾਰ ਦੁਸ਼ਟ ਗੁਰਦੇਈ ਨੇ ਪਤੀ ਪਤਨੀ ਵਿਚ ਅਸ਼ਾਂਤੀ ਪਾਉਣ ਦਾ ਪਾਪ ਮਈ ਯਤਨ ਕਰਨਾ ਅਰੰਭਿਆ ਅਤੇ ਆਪਣੇ ਯਤਨ ਵਿਚ ਕਾਮਯਾਬ ਹੋ ਗਈ।
ਇਕ ਦਿਨ ਗੁਰਦੇਈ ਨਿਯਮ ਅਨੁਸਾਰ ਆਪਣੇ ਕੰਮ ਤੇ ਆਈ ਇਕ ਹੋਰ ਦਾਸੀ ਨੰਦ ਕੌਰ ਵੀ ਉਥੇ ਸੀ ਜੋ ਗੁਰਦੇਈ ਨੂੰ ਕੇਵਲ ਇਸ ਲਈ ਬੁਰੀ ਸਮਝਦੀ ਸੀ ਜੋ ਉਹ ਨੌਕਰਾਂ ਦੀ ਅਫਸਰ ਸੀ ਅਤੇ ਮਾਲਕਾਂ ਦੀ ਓਸ ਉਤੇ ਵਿਸ਼ੇਸ਼ ਕ੍ਰਿਪਾ ਦ੍ਰਿਸ਼ਟੀ ਸੀ। ਗੁਰਦੇਈ ਨੇ ਨੰਦ ਕੌਰ ਨੂੰ ਕਿਹਾ-ਭੈਣ ਨੰਦ ਕੌਰ! ਅੱਜ ਮੈਂ ਰਤਾ ਢਿੱਲੀ ਹਾਂ ਕੀ ਤੂੰ ਮੇਰਾ ਕੰਮ ਕਰ ਦੇਵੇਂਂਗੀ?
ਨੰਦ ਕੌਰ-(ਡਰ ਕੇ)ਕਿਉਂ ਨਹੀਂ? ਦੁਖ ਸੁਖ ਸਰੀਰ ਦੇ ਭੋਗ ਹਨ। ਰੋਗ ਹਰੇਕ ਨੂੰ ਲੱਗਦਾ ਹੈ ਅਤੇ ਅਸੀਂ ਸਾਰੀਆਂ ਇਕੋ ਮਾਲਕ ਦੀਆਂ ਨੌਕਰ ਵੀ ਤਾਂ ਹਾਂ।
ਗੁਰਦੇਈ ਚਾਹੁੰਦੀ ਸੀ ਕਿ ਨੰਦ ਕੌਰ ਉਸ ਦੀ ਗੱਲ ਦਾ ਉਤਰ ਨਾ ਦੇਵੇ ਤੇ ਇਹਨੂੰ ਝਗੜਾ ਮਚਾਉਣ ਦਾ ਅਵਸਰ ਹੱਥ ਲੱਗ ਜਾਵੇ ਪਰ ਹੁਣ ਜਦ ਉਸ ਨੇ ਚੰਗਾ ਉਤਰ ਦਿਤਾ ਤਾਂ