ਇਹ ਸਫ਼ਾ ਪ੍ਰਮਾਣਿਤ ਹੈ

( ੯੦)

ਜਾਏਗੀ? ਉਹ ਘਰ ਵਾਲਿਆਂ ਨਾਲ ਨਰਾਜ਼ ਹੈ ਜੇ ਕਰ ਸਾਰੇ ਆਕੇ ਉਹਦੀਆਂ ਮਿੰਨਤਾਂ ਕਰਨ ਤਾਂ ਉਹ ਜਾ ਸਕਦੀ ਹੈ! ਆਹਾ! ਇਕ ਹੋਰ ਖਿਆਲ ਮੇਰੇ ਦਿਲ ਵਿਚ ਆਇਆ ਹੈ ਪ੍ਰੀਤਮ ਕੌਰ ਉਤੇ ਮੈਨੂੰ ਕਿਉਂ ਗੁਸਾ ਆਉਂਦਾ ਹੈ। ਉਸ ਨੇ ਕਦੀ ਵੀ ਮੈਨੂੰ ਕੋਈ ਦੁਖ ਨਹੀਂ ਦਿਤਾ ਸਗੋਂ ਉਹ ਮੇਰੇ ਤੇ ਬੜੀ ਕਿਰਪਾ ਰੱਖਦੀ ਹੈ ਫੇਰ ਵੀ ਮੈਨੂੰ ਅਚਾਨਕ ਹੀ ਉਸ ਉਤੇ ਗੁਸਾ ਆਉਂਦਾ ਹੈ ਕੀ ਇਸ ਲਈ ਕਿ ਪ੍ਰੀਤਮ ਕੌਰ ਸ਼ਾਹੂਕਾਰਨੀ ਅਤੇ ਸਰਦਾਰਨੀ ਹੈ ਅਤੇ ਮੈਂ ਗਰੀਬ ਅਤੇ ਨੌਕਰਾਣੀ ਹਾਂ? ਹਾਂ, ਹਾਂ, ਇਹੋ ਕਾਰਨ ਹੈ ਉਹ ਮੈਨੂੰ ਚੰਗੀ ਨਹੀਂ ਲੱਗਦੀ ਹੱਛਾ ਭਲਾ ਜੇ ਵਾਹਿਗੁਰੂ ਨੇ ਉਸ ਨੂੰ ਵਡੀ ਬਣਾਇਆ ਹੈ ਤਾਂ ਏਸ ਵਿਚ ਉਹਦਾ ਕੀ ਕਸੂਰ, ਮੈਂ ਕਿਉਂ ਉਸ ਨੂੰ ਹਾਨੀ ਪੁਚਾਉਣ ਦਾ ਯਤਨ ਕਰ ਰਹੀ ਹਾਂ ਅਤੇ ਉਸ ਨੂੰ ਹਾਨੀ ਪੁਚਾ ਕੇ ਮੈਨੂੰ ਕੀ ਲਾਭ ਹੋ ਸਕਦਾ ਹੈ? ਜੇ ਕਰ ਮੈਨੂੰ ਕੋਈ ਲਾਭ ਪਹੁੰਚ ਸਕਦਾ ਹੋਵੇ ਤਾਂ ਮੈਂ ਕਿਉਂ ਨਾ ਉਸ ਨੂੰ ਹਾਨੀ ਪੁਚਾਵਾਂ? ਆਪਣੇ ਲਾਭ ਅੱਗੇ ਕੌਣ ਕਿਸੇ ਦੀ ਪਰਵਾਹ ਕਰਦਾ ਹੈ? ਮੈਨੂੰ ਰੁਪਏ ਦੀ ਲੋੜ ਹੈ, ਮੇਰੇ ਪਾਸੋਂ ਹੁਣ ਦਾਸੀ ਪੂਣਾ ਨਹੀਂ ਹੁੰਦਾ।ਤਾਂ ਮੈਂ ਹੁਣ ਰੁਪਿਆ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੀ ਹਾਂ? ਸਰਦਾਰ ਸੁੰਦਰ ਸਿੰਘ ਸੁਰੱਸਤੀ ਉਤੇ ਮੋਹਿਤ ਹੈ ਅਤੇ ਉਸ ਪਿਛੇ ਮਰ ਰਿਹਾ ਹੈ ਵਡੇ ਲੋਕ ਜਿਸ ਗਲ ਦੀ ਚਾਹ ਰੱਖਦੇ ਹਨ ਉਸ ਨੂੰ ਪ੍ਰਾਪਤ ਕਰ ਕੇ ਰਹਿੰਦੇ ਹਨ। ਇਸ ਕੰਮ ਵਿਚ ਕੰਡਾ ਕੇਵਲ ਪ੍ਰੀਤਮ ਕੌਰ ਹੈ। ਜੇ ਦੋਹਾਂ ਵਿਚ ਲੜਾਈ ਪੈ ਜਾਵੇ ਤਾਂ ਪ੍ਰੀਤਮ ਕੌਰ ਦੀ ਘੱਟ ਪ੍ਰਵਾਹ ਕੀਤੀ ਜਾਵੇਗੀ। ਅੱਛਾ, ਮੈਂ ਦੇਖਦੀ ਹਾਂ ਕਿ ਮੈਂ ਇਹਨਾਂ ਦੇ ਘਰ ਵਿਚ ਲੜਾਈ ਪਾ ਸਕਦੀ