ਇਹ ਸਫ਼ਾ ਪ੍ਰਮਾਣਿਤ ਹੈ

( ੮੯)

ਨਹੀਂ ਮਿਲ ਸਕਦੀ! ਹਾਇ! ਮੈਂ ਸੁਰੱਸਤੀ ਕਿਉਂ ਨਾ ਹੋਈ? ਸਾਰੇ ਨਗਰ ਵਿਚੋਂ ਇਕ ਸੁਰੱਸਤੀ ਹੀ ਅਜੇਹੀ ਭਾਗਾਂ ਵਾਲੀ ਹੈ, ਜਿਸ ਦੀ ਸੂਰਤ ਉਤੇ ਅਰਜਨ ਸਿੰਘ ਵਰਗਾ ਬਾਂਕਾ ਜਵਾਨ ਮੋਹਿਤ ਹੋਇਆ ਬੈਠਾ ਹੈ! ਪਰ ਮੈਂ ਕਿਉਂ ਕੁੜ੍ਹ ਰਹੀ ਹਾਂ, ਹਰੇਕ ਜੀਵ ਨੇ ਆਪੋ ਆਪਣੀ ਕਿਸਮਤ ਭੋਗਣੀ ਹੈ। ਮੈਂ ਦੂਜਿਆਂ ਦੇ ਪ੍ਰੇਮ ਉਤੇ ਹਾਸੇ ਉਡਾਉਂਦੀ ਹੁੰਦੀ ਸਾਂ, ਮੈਂ ਪ੍ਰੇਮ ਅਤੇ ਮੁਹੱਬਤ ਨੂੰ ਨਿਰੇ ਢਕੌਸਲੇ ਸਮਝਦੀ ਸਾਂ, ਹੁਣ ਮੈਂ ਕਿਉਂ ਨਹੀਂ ਹੱਸਦੀ! ਹਾਇ! ਦੂਜਿਆਂ ਦੇ ਚੋਰ ਫੜਦਿਆਂ ਫੜਦਿਆਂ ਮੇਰਾ ਆਪਣਾ ਦਿਲ ਚੁਰਾਇਆ ਗਿਆ! ਆਹ! ਕਿਹਾ ਚਿਹਰਾ ਹੈ ਹੀ ਸੋਹਣੀ ਗਰਦਨ ਹੈ, ਕੇਹੀ ਸੁੰਦਰ ਸ਼ਕਲ ਹੈ, ਕੀ ਹੋਰ ਕੋਈ ਆਦਮੀ ਵੀ ਸੰਸਾਰ ਭਰ ਵਿਚ ਅਜੇਹਾ ਹੋ ਸਕਦਾ ਹੈ? ਮੈਨੂੰ ਉਹ ਕਹਿੰਦਾ ਹੈ, ਕਿ ਮੈਂ ਓਹਦਾ ਸੁਰੱਸਤੀ ਨਾਲ ਮਿਲਾਪ ਕਰਾ ਦਿਆਂ, ਕੀ ਏਹ ਕੰਮ ਉਹ ਕਿਸੇ ਹੋਰ ਨੂੰ ਨਹੀਂ ਸੌਂਪ ਸਕਦਾ, ਹੇ ਮਨ! ਤੈਨੂੰ ਕੀ ਹੋ ਗਿਆ? ਪ੍ਰੇਮ ਦੇ ਰਸਤੇ ਵਿਚ ਸਦਾ ਕੰਡੇ ਹੁੰਦੇ ਹਨ, ਤੂੰ ਇਸ ਵਿਚ ਨਾ ਫਸੀਂ! ਪਰ ਹੈਂ! ਕੀ ਮੈਂ ਉਹਦੀ ਪਿਆਰੀ ਪਿਆਰੀ ਸੂਰਤ ਭੁਲ ਸਕਦੀ ਹਾਂ? ਕੁਝ ਵੀ ਹੋਵੇ ਮੈਂ ਸੁਰੱਸਤੀ ਨੂੰ ਉਹਦੇ ਹਵਾਲੇ ਨਹੀਂ ਕਰ ਸਕਦੀ! ਚੰਗਾ ਹੋਵੇ ਜੇ ਮੈਂ ਸੁਰੱਸਤੀ ਨੂੰ ਇਥੇ ਹੀ ਰੱਖਾਂ ਤਾਕਿ ਉਹ ਕਿਸੇ ਵੀ ਤਰ੍ਹਾਂ ਏਹਨੂੰ ਮਿਲ ਨਾ ਸਕੇ? ਪਰ ਮੈਂ ਕਿਉ ਇਹਨੂੰ ਸੁੰਦਰ ਸਿੰਘ ਦੇ ਘਰ ਨਾ ਛੱਡ ਆਵਾਂ।

ਹੁਣ ਉਹ ਭਾਵੇਂ ਵੈਸ਼ਨੋ ਦਾ ਭੇਸ ਬਦਲੇ ਜਾਂ ਸ਼ਿਵ ਜੀ ਦਾ ਪਰ ਕਿਸੇ ਤਰ੍ਹਾਂ ਵੀ ਸੁੰਦਰ ਸਿੰਘ ਦੇ ਘਰ ਦੇ ਅੰਦਰੋਂ ਨਹੀਂ ਵੜ ਸਕਦਾ। ਪਰ ਕੀ ਸੁਰਸੱਤੀ ਸੁੰਦਰ ਸਿੰਘ ਦੇ ਘਰ ਚਲੀ