ਇਹ ਸਫ਼ਾ ਪ੍ਰਮਾਣਿਤ ਹੈ

( ੭੯)

ਤਸੱਲੀ ਦੇਂਂਦੀ ਹੋਈ ਕਹਿਣ ਲਗੀ 'ਪ੍ਰੀਤਮ ਕੌਰ ਭਾਵੇਂ ਕੁਝ ਵੀ ਆਖੇ ਪਰ ਮੈਂ ਉਹਦੀਆਂ ਗੱਲਾਂ ਉਤੇ ਭਰੋਸਾ ਨਹੀਂ ਕਰਦੀ।'

ਰਾਤ ਵੇਲੇ ਜਦ ਘਰ ਦੇ ਸਾਰੇ ਆਦਮੀ ਸੌਂ ਗਏ ਤਾਂ ਸੁਰੱਸਤੀ ਨੇ ਆਪਣੇ ਕਮਰੇ ਦਾ ਬੂਹਾ ਖੋਲ੍ਹਿਆ ਅਤੇ ਬਾਹਰ ਨਿਕਲ ਗਈ, ਸੁਰੱਸਤੀ ਨੇ ਇਸ ਵੇਲੇ ਆਪਣੇ ਦੁਆਲੇ ਦੀ ਪੁਸ਼ਾਕ ਦੇ ਬਿਨਾਂ ਹੋਰ ਕੋਈ ਕਪੜਾ ਵੀ ਨਾ ਲਿਆ, ਸੁਰੱਸਤੀ ਦੀ ਉਮਰ ਇਸ ਵੇਲੇ ੧੮ ਵਰ੍ਹੇ ਦੀ ਸੀ ਅਤੇ ਅੱਜ ਤਕ ਓਸ ਨੇ ਕਦੀ ਘਰੋਂ ਬਾਹਰ ਪੈਰ ਵੀ ਨਹੀਂ ਰਖਿਆ ਸੀ। ਆਲੀਸ਼ਾਨ ਮਕਾਨ ਪਹਾੜ ਦੀ ਸੂਰਤ ਵਰਗਾ ਮਲੂਮ ਹੁੰਦਾ ਸੀ ਸੁਰੱਸਤੀ ਹਨੇਰੇ ਵਿਚ ਹੀ ਜਦ ਕੁਝ ਪੈਰ ਚੱਲੀ ਤਾਂ ਉਸ ਨੂੰ ਯਾਦ ਆ ਗਿਆ ਕਿ ਸੁੰਦਰ ਸਿੰਘ ਦੇ ਕਮਰੇ ਵਿਚ ਸਾਰੀ ਰਾਤ ਮੋਮਬਤੀ ਜਗਦੀ ਰਹਿੰਦੀ ਹੈ, ਜਿਸ ਦਾ ਚਾਨਣ ਬਾਹਰ ਪੈਂਦਾ ਹੁੰਦਾ ਹੈ, ਸੁਰੱਸਤੀ ਉਹ ਕਮਰਾ ਜਾਣਦੀ ਸੀ ਅਤੇ ਇਹ ਸੋਚ ਕੇ ਕਿ ਉਸ ਦੀਵੇ ਦੀ ਰੋਸ਼ਨੀ ਨਾਲ ਹੀ ਕੁਝ ਚਿਰ ਲਈ ਆਪਣੀਆਂ ਅੱਖਾਂ ਠੰਢੀਆਂ ਕਰੇ ਓਸ ਕਮਰੇ ਵਲ ਤੁਰ ਪਈ। ਲੱਕੜੀ ਦੇ ਰੋਗਣੀ ਬੂਹੇ ਤਾਂ ਖੁਲ੍ਹੇ ਸਨ ਪਰ ਅੰਦਰਲੇ ਸ਼ੀਸ਼ੇ ਦੇ ਬੂਹੇ ਬੰਦ ਸਨ। ਤਿੰਨਾਂ ਤਾਕੀਆਂ ਵਿਚੋਂ ਰੋਸ਼ਨੀ ਬਾਹਰ ਨੂੰ ਆ ਰਹੀ ਸੀ। ਪਰਵਾਨੇ ਰੋਸ਼ਨੀ ਤਕ ਪਹੁੰਚਣ ਲਈ ਸ਼ੀਸ਼ਿਆਂ ਦੇ ਬਾਹਰ ਹੀ ਭਟਕਦੇ ਫਿਰਦੇ ਸਨ। ਸੁਰੱਸਤੀ ਨੂੰ ਇਹਨਾਂ ਪਰਵਾਨਿਆਂ ਦੀ ਦਸ਼ਾ ਉਤੇ ਬੜਾ ਤਰਸ ਆਇਆ ਪਰ ਇਸ ਦੀ ਆਪਣੀ ਦਸ਼ਾ ਵੀ ਇਹਨਾਂ ਵਰਗੀ ਹੋ ਰਹੀ ਸੀ ਓਸ ਦੀਆਂ ਅੱਖਾਂ ਇਸ ਰੋਸ਼ਨਾਈ ਨੂੰ ਦੇਖ ਰਹੀਆਂ ਸਨ ਪਰ ਇਸ ਨਾਲ ਉਹਨਾਂ ਦਾ ਤਰਸੇਵਾਂ ਨਹੀਂ ਮਿਟਦਾ ਸੀ। ਉਹ ਕਮਰੇ