ਇਹ ਸਫ਼ਾ ਪ੍ਰਮਾਣਿਤ ਹੈ

( ੬੯)

ਮੈਂ ਹੁਣ ਨਹੀਂ ਮਰਾਂਗੀ। ਮੈਂ ਏਸ ਗਲ ਦੀ ਖੋਜ ਕਰਾਂਗੀ। ਜੇ ਗੁਰਬਖਸ਼ ਕੌਰ ਨੇ ਸਚ ਕਿਹਾ ਹੈ ਤਾਂ ਉਹ ਜਿਨ੍ਹਾਂ ਨੇ ਦੁਖਾਂ ਵੇਲੇ ਆਸਰਾ ਦਿਤਾ ਸੀ, ਮੇਰੀ ਖਾਤਰ ਦੁਖਾਂ ਵਿਚ ਪੈਣਗੇ। ਮੈਂ ਦੇਖਦੀ ਹਾਂ ਕਿ ਪ੍ਰੀਤਮ ਕੌਰ ਦੇ ਹਿਰਦੇ ਤੇ ਕੋਈ ਭਾਰ ਜਿਹਾ ਹੈ। ਭਾਵੇਂ ਕੁਝ ਹੋਵੇ ਮੈਨੂੰ ਗੁਰਬਖਸ਼ ਕੌਰ ਦੇ ਨਾਲ ਲਾਹੌਰ ਜਾਣਾ ਪਏਗਾ, ਪਰ ਮੈਂ ਜਾ ਕਿਸ ਤਰ੍ਹਾਂ ਸਕਦੀ ਹਾਂ। ਫੇਰ, ਹੁਣ ਮੈਨੂੰ ਡੁਬ ਮਰਨਾ ਚਾਹੀਦਾ ਹੈ। ਤਾਂ ਫੇਰ ਕੀ ਡਰ ਹੈ? ਮੈਂ ਮਰ ਜਾਂਦੀ ਹਾਂ। ਹੇ ਮੇਰੇ ਪਿਤਾ! ਕੀ ਮੈਨੂੰ ਇਹ ਦਿਨ ਦੇਖਣ ਲਈ ਹੀ ਛਡ ਜਾਣਾ ਸੀ?[ਸੁਰੱਸਤੀ ਮਥੇ ਉਤੇ ਹਥ ਰਖ ਕੇ ਜ਼ਾਰ ਜ਼ਾਰ ਰੋਣ ਲਗ ਪਈ। ਅਚਨਚੇਤ ਉਸਨੂੰ ਉਹ ਸੁਪਨਾ ਯਾਦ ਆ ਗਿਆ ਅਤੇ ਕੰਬ ਉਠੀ] ਸਭ ਕੁਝ ਭੁਲ ਗਈ। ਮੇਰੀ ਮਾਂ ਨੇ ਮੈਨੂੰ ਮੇਰੀ ਕਿਸਮਤ ਵਿਖਾ ਦਿਤੀ ਸੀ ਅਤੇ ਮੈਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ ਸੀ। ਮੈਂ ਉਸ ਵੇਲੇ ਕਿਉਂ ਨਾ ਚਲੀ ਗਈ? ਹੁਣ ਮੈਂ ਕਿਉਂ ਚਿਰ ਲਾ ਰਹੀ ਹਾਂ? ਹੁਣ ਮੈਨੂੰ ਬਹੁਤ ਚਿਰ ਨਹੀਂ ਲਾਉਣਾ ਚਾਹੀਦਾ। ਇਹ ਸੋਚ ਕੇ ਉਹ ਪਾਣੀ ਵਲ ਤੁਰੀ, ਪਰ ਚੂੰਕਿ ਡਰਾਕਲ ਅਤੇ ਕਮਜ਼ੋਰ ਸੀ, ਇਸ ਲਈ ਪੈਰ ਪੈਰ ਤੇ ਉਹਦਾ ਦਿਲ ਕੰਬਦਾ ਸੀ; ਫੇਰ ਵੀ ਉਹ ਛਪੜ ਵਲ ਨੂੰ ਤੁਰਦੀ ਗਈ। ਅਚਾਨਕ ਕਿਸੇ ਨੇ ਹੌਲੀ ਜਿਹੀ ਉਹਦੇ ਮੋਢੇ ਨੂੰ ਹੱਥ ਲਾਇਆ ਤੇ ਕਿਹਾ-'ਸੁਰੱਸਤੀ!'

ਸੁਰੱਸਤੀ ਨੇ ਮੁੜਕੇ ਦੇਖਿਆ ਤਾਂ ਸਖਤ ਹਨੇਰਾ ਹੋਣ ਪਰ ਵੀ ਪਛਾਣ ਲਿਆ ਕਿ ਇਹ ਅਵਾਜ਼ ਦੇਣ ਵਾਲਾ ਸੁੰਦਰ ਸਿੰਘ ਹੈ। ਹੁਣ ਸੁਰੱਸਤੀ ਨੂੰ ਮਰਨਾ ਆਦਿਕ ਸਭ ਕੁਝ ਭੁਲ ਗਿਆ