ਇਹ ਸਫ਼ਾ ਪ੍ਰਮਾਣਿਤ ਹੈ

( ੬੬)


ਕਾਂਡ ੧੧

ਉਸੇ ਦਿਨ ਸੰਧਿਆ ਵੇਲੇ ਸੁਰੱਸਤੀ ਸੁੰਦਰ ਸਿੰਘ ਦੇ ਪਛਵਾੜੇ ਵਾਲੇ ਛੱਪੜ ਦੇ ਕੰਢੇ ਤੇ ਬੈਠੀ ਸੀ, ਛੱਪੜ ਬੜਾ ਚੌੜਾ ਅਤੇ ਡੂੰਘਾ ਸੀ, ਉਸ ਦਾ ਪਾਣੀ ਸਾਫ ਤੇ ਨੀਲਾ ਸੀ ਅਤੇ ਆਲੇ ਦੁਆਲੇ ਕਈ ਬ੍ਰਿਛ ਲਗੇ ਹੋਏ ਸਨ ਇਸ ਵੇਲੇ ਸੁਰੱਸਤੀ ਇੱਕ ਬ੍ਰਿਛ ਦੇ ਹੇਠਾਂ ਬੈਠੀ ਸੀ ਅਤੇ ਤਾਰਿਆਂ ਦੇ ਪ੍ਰਤਿਬਿੰਦ ਨੂੰ ਪਾਣੀ ਦੇ ਅੰਦਰ ਦੇਖ ਰਹੀ ਸੀ। ਛਪੜ ਦੇ ਆਲੇ ਦੁਆਲੇ ਸੰਘਣੇ ਬ੍ਰਿਛਾਂ ਦੀ ਮਿਠੀ ਮਿਠੀ ਅਵਾਜ਼ ਇਸ ਵੇਲੇ ਦੀ ਚੁਪ ਚਾਂ ਨੂੰ ਤੋੜ ਰਹੀ ਸੀ, ਠੰਡੀ ਹਵਾ ਪਾਣੀ ਨੂੰ ਹਿਲਾ ਕੇ ਮਾਨੋਂ ਕੌਲ ਫੁਲਾਂ ਨੂੰ ਛਿੱਟੇ ਮਾਰ ਰਹੀ ਸੀ ਅਤੇ ਇਸ ਹਿਲਦੇ ਪਾਣੀ ਵਿਚ ਅਕਾਸ਼ ਦਾ ਅਕਸ ਕੰਬਦਾ ਮਲੂਮ ਹੁੰਦਾ ਸੀ। ਅਕਾਸ਼ ਉਤੇ ਕੁਝ ਬਦਲ ਰਸਤਾ ਭੁਲੇ ਰਾਹੀ ਵਾਂਗ ਅਵਾਰਾ ਫਿਰ ਰਹੇ ਸਨ, ਇਕ ਦੋ ਤਾਰੇ ਸੁਰੱਸਤੀ ਦੇ ਵੇਖਦਿਆਂ ਵੇਖਦਿਆਂ ਟੁਟ ਕੇ ਡਿਗ ਪਏ, ਸੁਰੱਸਤੀ ਇਸ ਵੇਲੇ ਆਪਣੀ ਦਸ਼ਾ ਉਤੇ ਵਿਚਾਰ ਕਰ ਰਹੀ ਸੀ:-

"ਮੇਰਾ ਸਾਰਾ ਟੱਬਰ ਮਰ ਗਿਆ, ਮੇਰੇ ਮਾਤਾ ਪਿਤਾ ਇਸ ਸੰਸਾਰ ਨੂੰ ਛੱਡ ਕੇ ਦੇਵ ਲੋਕ ਨੂੰ ਚਲੇ ਗਏ, ਮੈਂ ਕਿਉਂ ਨਾ ਮਰ ਗਈ? ਅਤੇ ਜੇ ਮਰ ਨਾ ਗਈ ਤਾਂ ਏਥੇ ਕਿਉਂ ਆ ਗਈ? ਕੀ ਚੰਗੇ ਲੋਕ ਮਰਨ ਦੇ ਪਿਛੋਂ ਤਾਰੇ ਬਣ ਜਾਂਦੇ ਹਨ? (ਸੁਰੱਸਤੀ ਨੂੰ ਇਸ ਵੇਲੇ ਉਹ ਸੁਪਨਾ ਯਾਦ ਨਹੀਂ ਸੀ, ਜੋ ਉਸ ਦੇ ਪਿਓ ਦੇ ਮਰਨ ਦੇ ਦਿਨ ਆਇਆ ਸੀ, ਉਸ ਨੂੰ ਕੇਵਲ