ਇਹ ਸਫ਼ਾ ਪ੍ਰਮਾਣਿਤ ਹੈ

( ੫੭)


ਕਾਂਡ-੯

ਪੜਦਾ ਪਾਟ ਗਿਆ

ਹੁਣ ਅਜਿਹਾ ਮਲੂਮ ਹੁੰਦਾ ਸੀ ਕਿ ਮਾਨੋਂ ਸੁੰਦਰ ਸਿੰਘ ਦੇ ਘਰ ਵਿੱਚ ਬਸੰਤ ਰੁਤ ਆ ਗਈ ਹੈ, ਗੁਰਬਖਸ਼ ਕੌਰ ਦਾ ਹਸਮੁਖਾ ਚਿਹਰਾ ਵੇਖਦਿਆਂ ਹੀ ਪ੍ਰੀਤਮ ਕੌਰ ਨੇ ਅੱਥਰੂ ਪੂੰਝ ਦਿਤੇ। ਗੁਰਬਖਸ਼ ਕੌਰ ਨੇ ਘਰ ਪਹੁੰਚਦਿਆਂ ਹੀ ਕਈ ਦਿਨਾਂ ਦੀ ਦ੍ਰਿਦਰਣ ਪ੍ਰੀਤਮ ਕੌਰ ਨੂੰ ਅਸ਼ਨਾਨ ਕਰਾਇਆ, ਸਿਰ ਨੁਹਾਇਆ, ਸਿਰ ਤੇ ਕੰਘੀ ਕੀਤੀ ਤੇ ਕਪੜੇ ਬਦਲਵਾਏ, ਜਿਸ ਨਾਲ ਪ੍ਰੀਤਮ ਕੌਰ ਦੀ ਤਾਂ ਕੁਝ ਹੋਸ਼ ਫਿਰੀ। ਗੁਰਬਖਸ਼ ਕੌਰ ਨੇ ਪ੍ਰੀਤਮ ਕੌਰ ਨੂੰ ਤਾਂ ਕੁਝ ਢਾਰਸ ਦੇ ਲਈ ਪਰ ਸੁੰਦਰ ਸਿੰਘ ਦੇ ਗ਼ਮਾਂ ਮਾਰੇ ਦਿਲ ਉਤੇ ਕੋਈ ਚੰਗਾ ਅਸਰ ਨਾ ਪਾ ਸਕੀ ਸਗੋਂ ਜਦ ਸੁੰਦਰ ਸਿੰਘ ਨੇ ਘਰ ਵਿਚ ਆ ਕੇ ਅਚਨਚੇਤ ਆਪਣੀ ਭੈਣ ਨੂੰ ਡਿਠਾ ਤਾਂ ਹੈਰਾਨ ਹੋ ਕੇ ਪੁੱਛਣ ਲਗਾ 'ਗੁਰਬਖਸ਼ ਕਰ! ਤੂੰ ਕਿਧਰੋਂਂ? ਗੁਰਬਖਸ਼ ਕੌਰ ਨੇ ਪਿਆਰ ਨਾਲ ਆਪਣੇ ਪੁਤ੍ਰ ਵਲ ਤਕ ਕੇ ਸਿਰ ਨੀਵਾਂ ਪਾ ਕੇ ਕਿਹਾ "ਧਰਮ ਸਿੰਘ ਕਹਿੰਦਾ ਸੀ ਕਿ ਮੈਂ ਮਾਮਾ ਜੀ ਪਾਸ ਜਾਣਾ ਹੈ।"

ਸੁੰਦਰ ਸਿੰਘ-ਨਿਰਸੰਦੇਹ ਮੈਂ ਇਸ ਸ਼ੈਤਾਨ ਨੂੰ ਮਾਰਾਂਗਾ।

ਇਹ ਕਹਿਕੇ ਉਸ ਨੇ ਵਣੇਵੇਂ ਨੂੰ ਕੁਛੜ ਲੈ ਲਿਆ ਅਤੇ ਘੰਟਾ ਭਰ ਖੂਬ ਪਿਆਰ ਕਰਦਾ ਰਿਹਾ। ਧਰਮ ਸਿੰਘ ਨੇ ਵੀ ਮਾਮੇ ਦੀ ਦਾੜ੍ਹੀ ਮੁਛਾਂ ਦਾ ਵਾਲ ਵਾਲ ਕਰਨ ਵਿਚ ਕੋਈ ਕਸਰ ਨਾ ਛੱਡੀ। ਏਨੇ ਨੂੰ ਗੁਰਬਖਸ਼ ਕੌਰ ਦੇ ਪਾਸੋਂ ਦੀ ਸੁਰਸੱਤੀ