ਇਹ ਸਫ਼ਾ ਪ੍ਰਮਾਣਿਤ ਹੈ

(੨੨)

ਲੋਹੇ ਦਾ ਜੰਗਲਾ ਸੀ। ਮਹਿਲ ਦੇ ਅੰਦਰ ਬਾਹਰ ਸੋਹਣੇ ਸੋਹਣੋ ਬੂਟੇ ਆਪਣੀ ਸਬਜ਼ੀ ਅਤੇ ਸੁਗੰਧੀ ਨਾਲ ਆਦਮੀ ਦਾ ਦਿਲ ਦਿਮਾਗ ਪ੍ਰਸੰਨ ਕਰ ਰਹੇ ਸੀ। ਸੁੰਦਰ ਸਿੰਘ ਦੀ ਕਚਹਿਰੀ, ਦਫਤਰ, ਰਸਦ ਘਰ, ਖਜ਼ਾਨਾ ਅਤੇ ਨੌਕਰਾਂ ਦੇ ਰਹਿਣ ਦੇ ਘਰ ਸਭ ਇਸ ਮਹਿਲ ਦੇ ਹਾਤੇ ਦੇ ਅੰਦਰ ਹੀ ਸਨ। ਇਸ ਦੇ ਖਾਸ ਮਹਿਲ ਦੇ ਸੱਜੇ ਪਾਸੇ ਧਰਮਸਾਲਾ ਸੀ ਜਿਸ ਵਿਚ ਨਿਤਾਪ੍ਰਤੀ ਸ੍ਰੀ ਗੁਰੁ ਗ੍ਰੰਥ ਸਾਬਿ ਜੀ ਦਾ ਪ੍ਰਕਾਸ਼ ਹੋਂਦਾ ਸੀ ਅਤੇ ਸਦਾ ਹੀ ਸ਼ਬਦ ਕੀਰਤਨ ਕਥਾ ਵਖਿਆਨ ਆਦਿ ਹੋਂਦੇ ਰਹਿੰਦੇ ਸਨ। ਦੋ ਵੇਲੇ ਸਤਸੰਗ ਲਗਦਾ ਸੀ ਜਿਸ ਵਿਚ ਨਗਰ ਨਿਵਾਸੀ ਲੋਕ ਵੀ ਅਨਗਿਣਤ ਆਉਂਦੇ ਰਹਿੰਦੇ ਸਨ, ਖਾਸ ਕਰਕੇ ਗੁਰਪੁਰਬਾਂ ਦੇ ਦਿਨਾਂ ਨੂੰ ਤਾਂ ਇਥੇ ਬਹੁਤ ਹੀ ਰੌਣਕ ਹੋਇਆ ਕਰਦੀ ਸੀ। ਧਰਮਸਾਲਾ ਦੇ ਨਾਲ ਹੀ ਲੰਗਰ ਖਾਨਾ ਸੀ ਜਿਥੇ ਹਰ ਰੋਜ਼ ਸੋ ਪੰਜਾਹ ਗਰੀਬ ਗੁਰਬੇ ਨੂੰ ਲੰਗਰ ਵਰਤਦਾ ਸੀ। ਮਹਿਲ ਦੇ ਅੰਦਰ ਹਰ ਵੇਲੇ ਨੌਕਰਾਂ ਦੇ ਬੋਲ ਚਾਲ, ਕੰਮ ਧੰਦੇ, ਗੋਲੀਆਂ ਦੇ ਆਪੋ ਵਿਚ ਦੇ ਝਗੜੇ ਅਤੇ ਉਹਨਾਂ ਦੇ ਬਾਲ ਬੱਚਿਆਂ ਦਾ ਚੀਕ ਚਿਹਾੜਾ ਪਿਆ ਰਹਿੰਦਾ ਸੀ।

ਸੁਰੱਸਤੀ ਸੁੰਦਰ ਸਿੰਘ ਦਾ ਤੇਜ ਪ੍ਰਤਾਪ ਵੇਖ ਕੇ ਬੜੀ ਪ੍ਸੰਨ ਹੋਈ ਅਤੇ ਪਾਲਕੀ ਵਿਚ ਬੈਠ ਕੇ ਅੰਦਰ ਦੇ ਮਹਿਲ ਵਿਚ ਗਈ ਜਿਥੇ ਪ੍ਰੀਤਮ ਕੌਰ ਨੇ ਓਸ ਨੂੰ ਬੜੇ ਆਦਰ ਅਤੇ ਪਿਆਰ ਨਾਲ ਬਿਠਾਇਆ। ਚੂੰਕਿ ਸੁੰਦਰ ਸਿੰਘ ਦੀ ਸੂਰਤ ਅਜਿਹੀ ਸੀ ਜਿਸ ਪਾਸੋਂ ਸੁਰੱਸਤੀ ਦੀ ਮਾਂ ਨੇ ਉਸ ਨੂੰ ਸਦਾ ਡਰਦੀ ਰਹਿਣ ਲਈ ਕਿਹਾ ਸੀ ਇਸ ਲਈ ਸੁਰੱਸਤੀ ਦਾ