ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੮੫) ਕਾਂਡ-੩੬ ਸੁੰਦਰ ਸਿੰਘ ਨੂੰ ਬੜੀ ਚਾਹ ਸੀ ਪੀਤਮ ਕੌਰ ਪਾਸੋਂ ਉਸ ਦੀ ਹੱਡ ਬੀਤੀ ਬਣੇ ਇਸ ਲਈ ਪ੍ਰੀਤਮ ਕੌਰ ਨੇ ਆਪਣਾ ਹਾਲ ਇਸ ਪ੍ਰਕਾਰ ਦੱਸਿਆ ਮੈਂ ਮਰ ਨਹੀਂ ਗਈ ਸਾਂ ਹਕੀਮ ਰਾਮ ਕਿਸ਼ਨ ਨੇ ਜੋ ਤੁਹਾਨੂੰ ਦਸਿਆ ਸੀ ਉਹ ਗਲਤ ਸੀ ਓਸ ਨੂੰ ਠੀਕ ਪਤਾ ਨਹੀਂ ਸੀ ਜਦ ਉਸ ਦੇ ਇਲਾਜ ਨਾਲ ਮੈਂ ਰਾਜ਼ੀ ਹੋ ਗਈ ਤਾਂ ਮੇਰਾ ਦਿਲ ਤੁਹਾਡੇ ਦਰਸ਼ਨ ਲਈ ਤੜਫਨ ਲਗਾ ਅਤੇ ਮੈਂ ਬਹੁਮਚਾਰੀ ਨੂੰ ਨਾਲ ਲੈ ਕੇ ਇਥੇ ਆਈ ਪਰ ਇਥੇ ਆ ਕੇ ਸਾਨੂੰ ਪਤਾ ਲਗਾ ਕਿ ਤੁਸੀਂ ਇਥੇ ਨਹੀਂ ਹੋ ਇਸ ਲਈ ਬ੍ਰਹਮਚਾਰੀ ਮੈਨੂੰ ਇਥੋਂ ਇਕ ਪਿੰਡ ਵਿਚ ਲੈ ਗਿਆ ਜੋ ਇਥੋਂ ਪੰਜ ਕੋਹ ਹੈ ਤੇ ਆਪਣੇ ਇਕ ਮਿਤਰ ਦੇ ਘਰ ਰਖਿਆ ਅਰ ਆਪ ਤੁਹਾਨੂੰ ਲੱਭਣ ਲਈ ਲਾਹੌਰ ਗਿਆ ਉਥੋਂ ਗੁਰਦਿਤ ਸਿੰਘ ਦੀ ਜ਼ਬਾਨੀ ਪਤਾ ਲਗਾ ਕਿ ਤੁਸੀਂ ਅਟਾਰੀ ਗਏ ਹੋ ਉਥੇ ਓਸ ਨੇ ਇਹ ਵੀ ਸੁਣਿਆ ਕਿ ਜਿਸ ਦਿਨ ਅਸੀਂ ਦੋਵੇਂ ਅਟਾਰੀਉਂ ਤੁਰੇ ਜਾਂ ਉਸੇ ਦਿਨ ਗੁਲਾਬੋ ਸਾਧਨਾਂ ਦੀ ਕੁਲ ਨੂੰ ਅੱਗ ਲਗ ਗਈ । ਸਵੇਰੇ ਲੋਕਾਂ ਨੇ ਇਕ ਲੋਥ ਵੇਖੀ ਪਰ ਚੂੰਕਿ ਉਹ ਬਿਲਕੁਲ ਪਛਾਣੀ ਨਹੀਂ ਜਾਂਦੀ ਸੀ ਇਸ ਲਈ ਸਾਰਿਆਂ ਨੇ ਇਹ ਸਮਝਿਆ ਕਿ ਗੁਲਾਬੋ ਆਪ ਤਾਂ ਨੱਸ ਗਈ ਪਰ ਉਸ ਦੇ ਪਾਸ ਜੋ ਬੀਮਾਰ ਤੀਵੀਂ (ਅਰਥਾਤ ਮੈਂ) ਨੱਸ ਨਾ ਸਕਣ ਕਰਕੇ ਸੜ ਗਈ। ਰਾਮ ਕਿਸ਼ਨ ਹਕੀਮ ਨੂੰ ਵੀ ਇਹੋ ਖਬਰ ਮਿਲੀ ਅਤੇ ਉਸ ਨੇ ਤੁਹਾਨੂੰ