ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੭)

ਉਜਾੜ ਹੋ ਰਿਹਾ ਸੀ ਕਿਉਂਕਿ ਮਾਲਕ ਦੇ ਨਾ ਹੋਣ ਕਰਕੇ ਸਵਰਗ ਭੀ ਉਜੜ ਜਾਂਦਾ ਹੈ।

ਜਿਸ ਤਰ੍ਹਾਂ ਉਜੜੇ ਹੋਏ ਬਾਗ ਵਿਚ ਕੋਈ ਨਾ ਕੋਈ ਫੁਲ ਹੁੰਦਾ ਹੈ ਇਸੇ ਤਰ੍ਹਾਂ ਹੀ ਇਸ ਘਰ ਵਿਚ ਸੁਰੱਸਤੀ ਸੀ ਪਰ ਉਹ ਵੀ ਕਮਲਾਏ ਹੋਏ ਫਲ ਵਾਂਗ। ਅਤਿ ਗਮ ਅਤੇ ਫਿਕਰ ਵਿਚ ਸੀ ਜੇ ਕੋਈ ਉਸ ਨੂੰ ਸਰਦਾਰਨੀ ਜੀ ਕਹਿ ਕੇ ਬੁਲਾਉਂਦਾ ਤਾਂ ਉਹ ਇਸ ਨੂੰ ਮਖੌਲ ਅਤੇ ਟਿਚਕਰ ਸਮਝਦੀ। ਜੇ ਸੁੰਦਰ ਸਿੰਘ ਦਾ ਮੁਖਤਾਰ ਓਸ ਨੂੰ ਪੁਛਦਾ ਕਿ ਕਿਸੇ ਚੀਜ਼ ਦੀ ਲੋੜ ਹੈ ਤਾਂ ਦਸੋ ਤਾਂ ਉਹ ਕੋਈ ਉਤਰ ਨਾ ਦੇਂਦੀ। ਜਦ ਦਾ ਸੁੰਦਰ ਸਿੰਘ ਗਿਆ ਸੀ ਓਸ ਨੇ ਕੋਈ ਚਿਠੀ ਸੁਰੱਸਤੀ ਨੂੰ ਨਹੀਂ ਭੇਜੀ ਸੀ।

ਜਿੰਨੇ ਕੁ ਦੁਖ ਪ੍ਰੀਤਮ ਕੌਰ ਨੇ ਬਨਾਂ ਜੰਗਲਾਂ ਵਿਚ ਸਹੇ ਸਨ ਓਨੇ ਹੀ ਦੁਖ ਸੁਰੱਸਤੀ ਆਲੀਸ਼ਾਨ ਮਹਿਲ ਵਿਚ ਸਹਿ ਰਹੀ ਸੀ। ਪ੍ਰੀਤਮ ਕੌਰ ਆਪਣੇ ਪਤੀ ਨੂੰ ਪ੍ਰੇਮ ਕਰਦੀ ਸੀ ਪਰ ਕੀ ਸੁਰੱਸਤੀ ਦੇ ਅੰਦਰ ਪਰੇਮ ਨਹੀਂ ਸੀ? ਓਸ ਦੇ ਨਿੱਕੇ ਜਿਹੇ ਦਿਲ ਵਿਚ ਪ੍ਰੇਮ ਦੀ ਅੱਗ ਧੁਖ ਰਹੀ ਸੀ ਅਤੇ ਉਹ ਓਸ ਨੂੰ ਬਾਹਰ ਨਹੀਂ ਕਢ ਸਕਦੀ ਸੀ, ਇਸ ਲਈ ਉਹ ਅੰਦਰੋ ਅੰਦਰ ਧੁਖਦੀ ਰਹਿੰਦੀ ਸੀ। ਸੁਰੱਸਤੀ ਸੁੰਦਰ ਸਿੰਘ ਉਤੇ ਮੁਢ ਤੋਂ ਹੀ ਮੋਹਤ ਸੀ ਪਰ ਓਸ ਨੇ ਕਿਸੇ ਨੂੰ ਆਪਣੇ ਕਲੇਜੇ ਦਾ ਦਰਦ ਨਹੀਂ ਦਸਿਆ ਸੀ ਉਸ ਨੂੰ ਸੁੰਦਰ ਸਿੰਘ ਨਾਲ ਮਿਲਾਪ ਹੋਣ ਦੀ ਕੋਈ ਆਸ ਨਹੀਂ ਸੀ ਇਸ ਲਈ ਉਹ ਸਦਾ ਚਿੰਤਾਤੁਰ ਰਹਿੰਦੀ ਕਿਉਂਕਿ ਉਹ ਇਸ ਚਾਹ ਦੇ ਪੂਰੀ ਹੋਣ ਨੂੰ ਚੰਦਰਮਾਂ ਉਤੇ ਕਬਜ਼ਾ ਕਰ ਲੈਣ ਦੇ ਬਰਾਬਰ ਸਮਝਦੀ ਸੀ ਪਰ ਹੁਣ