ਇਹ ਸਫ਼ਾ ਪ੍ਰਮਾਣਿਤ ਹੈ

(੧੭੩)

ਕਾਂਡ-੩੩

ਗੁਰਦੇਈ ਦੀ ਦਾਦੀ ਲਾਠੀ ਦੇ ਸਹਾਰੇ ਤੁਰੀ ਜਾ ਰਹੀ ਸੀ ਕਿ ਪਿੰਡ ਦੇ ਮੁੰਡੇ ਓਹਦੇ ਪਿਛੇ ਲੱਗ ਪਏ ਸ਼ੈਤਾਨ ਦੇ ਚਾਚੇ ਮੁੰਡੇ ਤੌੜੀਆਂ ਮਾਰਦੇ ਅਤੇ ਵਿਚਾਰੀ ਬੁਢੀ ਨੂੰ ਰੋੜੇ ਅਤੇ ਮਿਟੀ ਘੱਟੇ ਨਾਲ ਦੁਖੀ ਕਰਦੇ ਜਾ ਰਹੇ ਸਨ। ਬੁਢੀ ਤੰਗ ਆ ਕੇ ਓਹਨਾਂ ਨੂੰ ਗਾਲ੍ਹਾਂ ਕੱਢਣ ਲਗ ਪਈ ਅਤੇ ਨਾਲ ਹੀ ਓਹਨਾਂ ਦੇ ਮਾਪਿਆਂ ਨੂੰ ਵੀ ਬੁਰਾ ਭਲਾ ਆਖਣ ਲਗ ਪਈ ਏਨੇ ਨੂੰ ਸੁੰਦਰ ਸਿੰਘ ਦਾ ਘਰ ਆ ਗਿਆ ਅਤੇ ਪਹਿਰੇਦਾਰਾਂ ਨੇ ਮੁੰਡਿਆਂ ਤੋਂ ਬੁਢੀ ਦਾ ਪਿਛਾ ਛੁੜਾਇਆ। ਮੁੰਡੇ ਪਹਿਰੇਦਾਰਾਂ ਦੇ ਡਰ ਨਾਲ ਨੱਸ ਤਾਂ ਗਏ, ਪਰ ਜਾਂਦੇ ਜਾਂਦੇ ਪਹਿਰੇਦਾਰਾਂ ਨੂੰ ਵੀ ਦੋ ਚਾਰ ਸਲੋਕ ਸੁਨਾਉਂਦੇ ਗਏ।

ਗੁਰਦੇਈ ਦੀ ਦਾਦੀ ਸੁੰਦਰ ਸਿੰਘ ਦੇ ਦਵਾਈ ਖਾਨੇ ਵਿਚ ਗਈ ਅਤੇ ਡਾਕਟਰ ਦੇ ਸਾਹਮਣੇ ਜਾ ਕੇ ਕਹਿਣ ਲੱਗੀ, "ਭ ਭ ਭ.........ਈ ਡਾਕ......ਦਾਰ ਹੁਰੀ ਕਿਥੇ ਹਨ?"

ਓਹ ਆਦਮੀ-ਆ ਮਾਈ? ਡਾਕਟਰ ਮੈਂ ਹੀ ਹਾਂ।

ਦਾਦੀ-ਹੇ ਡਾਕਟਰ ਜੀ! ਮੈਂ ਅੱਨ੍ਹੀ ਹੋ ਰਹੀ ਹਾਂ। (ਖੰਘਣ ਲੱਗ ਪਈ) ਮੇ ਮੇ ਮੇਰੀ ਉਮਰ ਅ ਅ ਅ ਸੀ ਵਰ੍ਹੇ ਦੀ ਹੋ ਹੋ ਗਈ ਹੈ, ਪਰ ਮੈਂ ਬੜੇ ਦੁਖ ਝਲੇ ਹਨ..................... (ਖਉਂ ਖਉਂ) ਮੇਰਾ ਇਕ ਪੁਤ੍ਰ ਸੀ ਉਹ ਵੀ ਮਰ ਗਿਆ (ਅਥਰੂ ਵਗ ਪਏ) ਇਕ ਪੁਤ੍ਰ ਸੀ ਹੁਣ ਓਹ......ਓਹ......