ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਕਾਂਡ-੩੨

ਗੁਰਦੇਈ ਨੇ ਆਪਣਾ ਆਪ ਅਮੋਲਕ ਅਤੇ ਵਡਮੁਲਾ ਲਾਲ "ਸਤ ਧਰਮ" ਮੁਫਤ ਹੀ ਵੇਚ ਦਿਤਾ, ਨਿਰਸੰਦੇਹ ਸਤ ਧਰਮ ਨੂੰ ਬੜੀ ਤਕਲੀਫ ਅਤੇ ਕਠਿਨਤਾ ਨਾਲ ਬਚਾ ਕੇ ਰੱਖਿਆ ਜਾ ਸਕਦਾ ਹੈ, ਪਰ ਇੱਕੋ ਦਿਨ ਦੀ ਬੇ-ਪਰਵਾਹੀ ਨਾਲ ਇਹ ਅਮੋਲਕ ਹੀਰਾ ਲੁਟਿਆ ਜਾਂਦਾ ਹੈ ਗੁਰਦੇਈ ਦਾ ਵੀ ਇਹੋ ਹਾਲ ਸੀ, ਜਿਸ ਅਨੰਦ ਲਈ ਉਸ ਨੇ ਆਪਣਾ ਏਹ ਅਨਮੁਲਾ ਲਾਲ ਵੇਚਿਆ ਸੀ, ਬੱਸ ਇੱਕ ਛੇਕਲ ਕੌਡੀ ਹੀ ਸੀ। ਜਿਸ ਤਰ੍ਹਾਂ ਹੜ੍ਹ ਦੇ ਹੇਠਾਂ ਚਿੱਕੜ ਰਹਿੰਦਾ ਹੈ ਬੱਸ ਤਿੰਨਾਂ ਦਿਨਾਂ ਵਿਚ ਪਾਣੀ ਲਹਿ ਗਿਆ ਅਤੇ ਗੁਰਦੇਈ ਚਿੱਕੜ ਵਿਚ ਫਸ ਗਈ। ਜਿਸ ਤਰ੍ਹਾਂ ਕੋਈ ਮੱਖੀਚੂਸ ਕਈ ਵਰ੍ਹੇ ਖ਼ਜ਼ਾਨਾ ਜਮ੍ਹਾਂ ਕਰ ਕਰਕੇ ਪੁਤ੍ਰ ਦੇ ਵਿਆਹ ਜਾਂ ਕਿਸੇ ਹੋਰ ਢੰਗ ਪਰ ਸਾਰਾ ਧੰਨ ਇਕੋ ਵੇਰੀ ਖਰਚ ਕਰ ਦੇਂਦਾ ਹੈ, ਏਸੇ ਤਰ੍ਹਾਂ ਗੁਰਦੇਈ ਵੀ ਆਪਣੇ ਸਤਿ ਧਰਮ ਨੂੰ ਚਿਰ ਕਾਲ ਤੱਕ ਸਾਂਭ ਅਤੇ ਰਾਖੀਆਂ ਰੱਖ ਰੱਖ ਕੇ ਇਕ ਪਲ ਦੇ ਅਨੰਦ ਲਈ ਏਸ ਨੂੰ ਹੱਥੋਂ ਗੁਆ ਬੈਠੀ ਅਤੇ ਏਸਦੇ ਵਟਾਂਦਰੇ ਵਿੱਚ ਸਾਰੀ ਉਮਰ ਲਈ ਦੁਖ ਅਤੇ ਤਕਲੀਫਾਂ ਖਰੀਦ ਬੈਠੀ ਸੱਚ ਹੈ:- "ਏਕ ਨਿਕਮ ਸੁਆਦ ਕਾਰਨ ਕੋਟ ਦਿਵਸ ਦੁਖ ਪਾਵਹੇ" (ਗੁਰਵਾਕ)

ਜਦੋਂ ਅਰਜਨ ਸਿੰਘ ਨੇ ਗੁਰਦੇਈ ਨੂੰ ਇਸ ਤਰ੍ਹਾਂ ਤਿਆਗ ਦਿੱਤਾ ਜਿਸ ਤਰ੍ਹਾਂ ਇਕ ਬੱਚਾ ਕੱਚੇ ਅੰਬ ਨੂੰ ਬੇਸੁਆਦਾ ਸਮਝ ਕੇ ਸੁਦ ਦੇਂਦਾ ਹੈ ਤਾਂ ਉਸ ਨੂੰ ਏਸ ਗਲ ਦਾ ਬੜਾ ਦੁਖ