ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਕਾਂਡ-੩੧

ਗੁਰਦਿਤ ਸਿੰਘ ਅਜੇ ਆਪਣੀ ਬੈਠਕ ਵਿਚ ਹੀ ਬੈਠਾ ਹੋਇਆ ਸੀ ਅਤੇ ਕਚੈਹਰੀ ਜਾਣ ਲਈ ਆਪਣੇ ਏਜੰਟ ਨਾਲ ਗੱਲ ਬਾਤ ਕਰ ਰਿਹਾ ਸੀ ਕਿ ਸੁੰਦਰ ਸਿੰਘ ਹੱਥ ਸੁਟ ਕੇ ਆਪ ਚੁਪ ਚਾਪ ਇੱਕ ਅਰਾਮ ਕੁਰਸੀ ਉਤੇ ਬਹਿ ਗਿਆ। ਗੁਰਦਿੱਤ ਸਿੰਘ ਉਸਦੀ ਦੁਖੀ ਦਸ਼ਾ ਦੇਖ ਕੇ ਬਹੁਤ ਘਬਰਾਇਆ ਅਤੇ ਹੈਰਾਨ ਹੋਇਆ ਕਿ ਓਹਦੇ ਪਾਸੋਂ ਹਾਲ ਚਾਲ ਕਿਸ ਤਰ੍ਹਾਂ ਪੁਛਾਂ? ਓਸ ਨੂੰ ਇਹ ਪਤਾ ਸੀ ਕਿ ਸੁੰਦਰ ਸਿੰਘ ਨੂੰ ਸਾਧੂ ਦੀ ਚਿਠੀ ਮਿਲ ਚੁਕੀ ਹੈ ਅਤੇ ਓਹ ਪ੍ਰੀਤਮ ਕੌਰ ਦਾ ਪਤਾ ਲੈਣ ਅਟਾਰੀ ਗਿਆ ਹੈ। ਉਹ ਕਿੰਨਾਂ ਚਿਰ ਇਸ ਉਡੀਕ ਵਿਚ ਰਿਹਾ ਕਿ ਸੁੰਦਰ ਸਿੰਘ ਕੋਈ ਗੱਲ ਬਾਤ ਕਰੇ ਪਰ ਜਦ ਉਧਰੋਂ ਕੋਈ ਗੱਲ ਅਰੰਭ ਨਾ ਹੋਈ ਤਾਂ ਉਸ ਨੇ ਸੁੰਦਰ ਸਿੰਘ ਦੇ ਹੱਥ ਫੜ ਕੇ ਕਿਹਾ "ਭਰਾ ਜੀ! ਮੈਂ ਤੁਹਾਨੂੰ ਇਸ ਦਸ਼ਾ ਵਿਚ ਦੇਖਕੇ ਬਹੁਤ ਘਬਰਾ ਰਿਹਾ ਹਾਂ ਕੀ ਤੁਸੀਂ ਅਟਾਰੀ ਨਹੀਂ ਗਏ?

ਸੁੰਦਰ ਸਿੰਘ-ਮੈਂ ਉਥੋਂ ਹੀ ਤਾਂ ਆ ਰਿਹਾ ਹਾਂ।
ਗੁਰਦਿੱਤ ਸਿੰਘ-ਕੀ ਬ੍ਰਹਮਚਾਰੀ ਸਾਧੂ ਨਹੀਂ ਮਿਲਿਆ?
ਸੁੰਦਰ ਸਿੰਘ-ਨਹੀਂ।
ਗੁਰਦਿੱਤ ਸਿੰਘ-ਤਾਂ ਕੀ ਪ੍ਰੀਤਮ ਕੌਰ ਨਹੀਂ ਮਿਲੀ,ਹੁਣ ਉਹ ਕਿਥੇ ਹੈ?
ਸੁੰਦਰ ਸਿੰਘ-(ਅਕਾਸ਼ ਵਲ ਉਂਗਲ ਕਰਕੇ) ਉਥੇ ਹੈ (ਕੁਝ ਚਿਰ ਠਹਿਰ ਕੇ) ਤੁਹਾਨੂੰ ਭਾਵੇਂ ਭਰੋਸਾ ਨਾ ਹੋਵੇ ਪਰ