ਇਹ ਸਫ਼ਾ ਪ੍ਰਮਾਣਿਤ ਹੈ

(੧੯)

ਕਾਂਡ ੪


ਪ੍ਰਸਿੱਧ ਕਵੀ ਕਾਲੀ ਦਾਸ ਨੂੰ ਇੱਕ ਮਾਲਣ ਸਦਾ ਹੀ ਫੁਲ ਦੇਂਦੀ ਹੁੰਦੀ ਸੀ। ਉਹ ਵਿਚਾਰਾ ਇਕ ਗਰੀਬ ਕਵੀ ਹੋਣ ਦੇ ਕਾਰਨ ਫੁਲਾਂ ਦੀ ਕੀਮਤ ਨਹੀਂ ਦੇ ਸਕਦਾ ਸੀ ਪਰ ਉਸ ਦੇ ਬਦਲੇ ਉਹ ਆਪਣੀਆਂ ਸੋਹਣੀਆਂ ਸੋਹਣੀਆਂ ਕਵਿਤਾ ਮਾਲਣ ਨੂੰ ਸੁਣਾਉਂਦਾ ਹੋਂਦਾ ਸੀ। ਇਕ ਦਿਨ ਮਾਲਣ ਦੇ ਤਲਾ ਵਿਚ ਇਕ ਅਤਿ ਸੁੰਦਰ ਫੁਲ ਉਗਿਆ, ਉਸ ਨੇ ਇਹ ਫੁਲ ਕਾਲੀ ਦਾਸ ਦੀ ਭੇਟਾ ਕੀਤਾ, ਕਾਲੀ ਦਾਸ ਨੇ ਵੀ ਉਸ ਅਤਿ ਸੁੰਦਰ ਫੁਲ ਦੇ ਬਦਲੇ ਆਪਣੀ ਅਤਿ ਸੁੰਦਰ ਕਵਿਤਾ ‘ਮੇਘ-ਦੂਤ' ਨਾਮੀ ਸੁਨਾਉਣੀ ਅਰੰਭ ਕਰ ਦਿੱਤੀ। ਜਿਹਨਾਂ ਲੋਕਾਂ ਨੇ ਕਾਲੀ ਦਾਸ ਦੀਆਂ ਕਵਿਤਾਂ ਪੜ੍ਹੀਆਂ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ 'ਮੇਘ-ਦੂਤ' ਇਕ ਅਕਲ, ਵਿਦਆ, ਉੱਚੇ ਦਿਮਾਗ਼ ਅਤੇ ਕਵੀਸ਼ਰੀ ਦਾ ਭੰਡਾਰ ਕਵਿਤਾ ਹੈ। ਪਰ ਏਸ ਦੀਆਂ ਕੁਝ ਅਰੰਭਕ ਸਤਰਾਂ ਬਿਲਕੁਲ ਬੇਸੁਆਦੀਆਂ ਅਤੇ ਰੁਖੀਆਂ ਹਨ। ਮਾਲਣ ਇਹ ਅਰੰਭਕ ਸਤਰਾਂ ਸੁਣਕੇ ਹੀ ਅੱਕ ਗਈ, ਕਿਉਂਕਿ ਉਸ ਨੂੰ ਕੁਝ ਸੁਆਦ ਨਹੀਂ ਆਇਆ ਸੀ ਅਤੇ ਉਠਕੇ ਤੁਰਨ ਲਗੀ।
ਕਾਲੀ ਦਾਸ- ਕਿਉਂ ਮਾਲਣ! ਤੁਰ ਕਿਉਂ ਪਈ?
ਮਾਲਣ-ਤੁਹਾਡੀ ਏਸ ਕਵਿਤਾ ਦਾ ਕੁਝ ਸੁਆਦ ਨਹੀਂ ਆਉਂਦਾ।