ਇਹ ਸਫ਼ਾ ਪ੍ਰਮਾਣਿਤ ਹੈ

( ੧੫੦)

ਵਿਚ ਹੈਂ। ਫੇਰ ਤੂੰ ਮੈਨੂੰ ਕਿਉਂ ਨਹੀਂ ਦੱਸਦੀ ਕਿ ਤੇਰੇ ਦਿਲ ਉਤੇ ਕਿਸ ਗਲ ਦਾ ਬੋਝ ਹੈ? ਮੈਨੂੰ ਅਪਾਣਾ ਪੁਤਰ ਸਮਝ ਅਤੇ ਕੋਈ ਡਰ ਨਾ ਕਰ।
ਪ੍ਰੀਤਮ ਕੌਰ-ਮੈਂ ਹੁਣ ਮੌਤ ਦੇ ਕੰਢੇ ਤੇ ਹਾਂ ਫੇਰ ਮੈਨੂੰ ਕਿਉਂ ਸ਼ਰਮ ਨੇ ਘੇਰ ਰਖਿਆ ਹੈ? ਸੁਣੋ ਮਹਾਰਾਜ! ਮੈਨੂੰ ਕੇਵਲ ਇਹ ਘਬਰਾਹਟ ਹੈ ਕਿ ਮੈਂ ਆਪਣੇ ਪਤੀ ਦਾ ਮੂੰਹ ਦੇਖੇ ਬਿਨਾਂ ਮਰ ਰਹੀ ਹਾਂ ਜੇ ਮੈਂ ਇਕ ਵਾਰੀ ਓਸਨੂੰ ਦੇਖ ਲਵਾਂ ਤਾਂ ਨਿਰਸੰਦੇਹ ਮੈਂ ਖੁਸ਼ੀ ਨਾਲ ਜਾਨ ਦਿਆਂਗੀ।
ਸਾਧੂ-ਤੇਰਾ ਪਤੀ ਕਿਥੇ ਰਹਿੰਦਾ ਹੈ? ਤੇਰਾ ਉਥੇ ਪਹੁੰਚ ਸਕਣਾ ਤਾਂ ਅਸੰਭਵ ਹੈ ਪਰ ਜੇ ਓਹੋ ਤੇਰਾ ਹਾਲ ਸੁਣਕੇ ਏਥੇ ਆ ਸਕੇ ਤਾਂ ਮੈਂ ਉਸ ਨੂੰ ਭੇਜ ਕੇ ਖਬਰ ਕਰ ਸਕਦਾ ਹਾਂ।
ਪ੍ਰੀਤਮ ਕੌਰ-ਆ ਤਾਂ ਸਕਦਾ ਹੈ ਪਰ ਮੈਂ ਏਹ ਨਹੀਂ ਕਹਿ ਸਕਦੀ ਕਿ ਉਹ ਆਏਗਾ ਜਾਂ ਨਹੀਂ। ਮੈਂ ਓਸ ਦਾ ਬੜਾ ਗੁਨਾਹ ਕੀਤਾ ਹੈ ਪਰ ਉਹ ਬੜਾ ਤਰਸਵਾਨ ਹੈ। ਅਜਬ ਨਹੀਂ ਕਿ ਮੈਨੂੰ ਬਖਸ਼ ਦੇਵੇ। ਉਹ ਏਥੋਂ ਬੜੀ ਦੂਰ ਹੈ ਕੀ ਮੈਂ ਓਸ ਦੇ ਆਉਣ ਤਕ ਜੀਉਂਦੀ ਰਹਿ ਸਕਦੀ ਹਾਂ?
ਥਾਂ ਪਤਾ ਆਦਿਕ ਪੁਛ ਕੇ ਸਾਧੂ ਨੇ ਕਲਮ ਦੁਆਤ ਲਈ ਅਤੇ ਸੁੰਦਰ ਸਿੰਘ ਨੂੰ ਇਸ ਪ੍ਰਕਾਰ ਚਿੱਠੀ ਲਿਖੀ:-
'ਸ੍ਰੀ ਮਾਨ ਜੀ! ਮੈਂ ਇਕ ਓਪਰਾ ਆਦਮੀ ਤੇ ਬ੍ਰਹਮ-ਚਾਰੀ ਸਾਧੂ ਹਾਂ। ਮੈਂ ਇਹ ਵੀ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ? ਹਾਂ ਏਨਾਂ ਜਾਣਦਾ ਹਾਂ ਕਿ ਸ੍ਰੀ ਮਤੀ ਬੀਬੀ ਪ੍ਰੀਤਮ ਕੌਰ ਤੁਹਾਡੀ ਅਰਧੰਗੀ ਹੈ। ਓਹ ਸਾਧਨੀ ਗੁਲਾਬੋ ਦੇ ਘਰ ਸਖਤ ਰੋਗੀ ਹੋ ਕੇ ਪਈ ਹੋਈ ਹੈ ਹਕੀਮ ਓਸ ਦਾ ਇਲਾਜ ਤਾਂ ਕਰ