ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਪਲ ਭਰ ਵਿੱਚ ਉਸ ਨੂੰ ਅਰਜਨ ਸਿੰਘ ਦਾ ਚੇਹਰਾ ਸਾਫ ਨਜ਼ਰ ਆ ਗਿਆ। ਗੁਰਦੇਈ ਨੇ ਹੈਰਾਨੀ ਅਤੇ ਘਬਰਾ ਨਾਲ ਕਿਹਾ, ਵਾਹ ਜੀ ਵਾਹ! ਤੁਸੀਂ ਬੜੇ ਬਹਾਦਰ ਹੋ, ਜੇ ਕਿਸੇ ਨੂੰ ਪਤਾ ਲਗ ਜਾਵੇ ਤਾਂ ਜ਼ਰੂਰ ਤੁਹਾਡੀ ਦੁਰਦਿਸ਼ਾ ਹੋਵੇ।"

ਅਰਜਨਸਿੰਘ-ਜਿਥੇ ਗੁਰਦੇਈ ਹੋਵੇ ਓਥੇ ਮੈਨੂੰ ਕਿਸਦਾ ਡਰ!

ਗੁਰਦੇਈ-ਤੁਸੀਂ ਏਥੇ ਕਿਉਂ ਆਏ ਹੋ? ਤੁਹਾਡੀ ਆਸ ਪੂਰੀ ਨਹੀਂ ਹੋਵੇਗੀ ਜਿਸ ਨੂੰ ਦੇਖਣ ਤੁਸੀਂ ਆਏ ਹੋ, ਓਹ ਤੁਹਾਨੂੰ ਕਦੇ ਨਜ਼ਰ ਨਹੀਂ ਆਵੇਗੀ।
ਅਰਜਨ ਸਿੰਘ-ਮੇਰੀ ਆਸ ਪੂਰੀ ਹੋ ਗਈ ਹੈ, ਮੈਂ ਕੇਵਲ ਤੁਹਾਨੂੰ ਹੀ ਵੇਖਣ ਆਇਆ ਸਾਂ।
ਗੁਰਦੇਈ-ਮੈਨੂੰ ਪਤਾ ਨਹੀਂ ਸੀ ਕਿ ਮੇਰੀ ਕਿਸਮਤ ਵਿਚ ਅਜੇਹੀ ਖੁਸ਼ੀ ਵੀ ਲਿਖੀ ਹੈ, ਜੇ ਤੁਹਾਡਾ ਕਹਿਣਾ ਸੱਚ ਹੈ ਤਾਂ ਆਓ ਕਿਸੇ ਹੋਰ ਥਾਂ ਚਲੀਏ ਜਿਥੇ ਕੋਈ ਰੋਕ ਨਾ ਸਕੇ ਏਥੇ ਬਹੁਤ ਰੋਕਾਂ ਹਨ।
ਅਰਜਨ ਸਿੰਘ-ਤਾਂ ਫੇਰ ਕਿਥੇ?
ਗੁਰਦੇਈ-(ਉਂਗਲ ਨਾਲ ਸੈਨਤ ਕਰਕੇ) ਔਹ ਸਾਮ੍ਹਣੇ ਕੋਠੇ ਵਿੱਚ, ਓਥੇ ਸਾਨੂੰ ਕਿਸੇ ਦਾ ਡਰ ਨਹੀਂ।
ਅਰਜਨ ਸਿੰਘ-ਮੇਰੇ ਵਾਸਤੇ ਬਿਲਕੁਲ ਨਾ ਕਰੋ।
ਗੁਰਦੇਈ-ਜੇ ਤੁਹਾਨੂੰ ਕੋਈ ਡਰ ਨਹੀਂ ਤਾਂ ਮੈਨੂੰ ਜ਼ਰੂਰ ਹੈ, ਜੇ ਕਿਸੇ ਨੇ ਮੈਨੂੰ ਤੁਹਾਡੇ ਨਾਲ ਦੇਖ ਲਿਆ ਤਾਂ ਮੇਰੀ ਬੜੀ ਬੇਇਜ਼ਤੀ ਹੋਵੇਗੀ।

ਅਰਜਨ ਸਿੰਘ-ਹੱਛਾ, ਚਲੀਏ, ਪਰ ਕੀ ਇਹ ਠੀਕ ਨਹੀਂ ਕਿ ਮੈਂ ਇਕ ਵੇਰਾਂ ਤੁਹਾਡੀ ਮਾਲਕਿਆਣੀ ਨੂੰ ਵੀ ਵੇਖ ਲਵਾਂ?