ਇਹ ਸਫ਼ਾ ਪ੍ਰਮਾਣਿਤ ਹੈ

(੧੭)

ਕਰਕੇ ਮੈਨੂੰ ਭੁਲਾ ਬੈਠੇ ਹੋ? ਲੋਕ ਕਚੇ ਫਲਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਸਬਜ਼ ਖੀਰੇ ਲੋਕਾਂ ਨੂੰ ਬਹੁਤ ਚੰਗੇ ਲੱਗਦੇ ਹਨ। ਮੇਰਾ ਖਿਆਲ ਹੈ ਕਿ ਇਹ ਨੀਚ ਸੁੰਦਰ ਕੁੜੀ ਵੀ ਛੋਟੀ ਉਮਰ ਦੀ ਹੀ ਹੋਵੇਗੀ, ਨਹੀਂ ਤਾਂ ਤੁਸੀਂ ਕਦੇ ਵੀ ਇਸ ਦਾਸੀ ਦਾ ਖਿਆਲ ਨਾ ਭੁਲਾ ਬੈਠਦੇ। ਹਾਸੇ ਵਾਲੀ ਗੱਲ ਨਹੀਂ ਹੋਰ ਇਹ ਦੱਸੋ ਕਿ ਤੁਸਾਂ ਇਹ ਕੁੜੀ ਮੈਨੂੰ ਛੱਡ ਕੇ ਗੁਰਬਖਸ਼ ਕੌਰ ਦੇ ਸਪੁਰਦ ਕਿਉਂ ਕਰ ਦਿੱਤੀ? ਕਿਰਪਾ ਕਰਕੇ ਇਸ ਕੁੜੀ ਨੂੰ ਮੇਰੇ ਹਵਾਲੇ ਕਰ ਦਿਓ, ਮੈਂ ਇਸ ਦਾ ਵਿਆਹ ਪਰਤਾਪ ਸਿੰਘ ਨਾਲ ਕਰ ਦੇਵਾਂਗੀ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਤਾਪ ਸਿੰਘ ਵਾਸਤੇ ਚੰਗੇ ਘਰ ਦੀ ਕੰਨਿਆ ਲੱਭਣ ਲਈ ਮੈਂ ਕਿੰਨੇ ਕੁ ਯਤਨ ਕੀਤੇ ਹਨ। ਹੁਣ ਜੇ ਕਰ ਪ੍ਰਮੇਸ਼ਰ ਨੇ ਇਕ ਚੰਗੀ ਕੰਨਿਆ ਦਾ ਜੋੜ ਜੋੜ ਦਿੱਤਾ ਹੈ ਤਾਂ ਮੈਨੂੰ ਨਿਰਾਸ ਨਾ ਕਰੋ। ਮੈਂ ਗੁਰਬਖਸ਼ ਕੌਰ ਨੂੰ ਵੀ ਲਿਖ ਦਿੱਤਾ ਹੈ ਅਤੇ ਆਪ ਅੱਗੇ ਵੀ ਬੇਨਤੀ ਕਰਦੀ ਹਾਂ ਕਿ ਬਹੁਤ ਛੇਤੀ ਇਸ ਕੁੜੀ ਨੂੰ ਨਾਲ ਲੈ ਕੇ ਏਥੇ ਪਹੁੰਚ ਜਾਓ, ਮੈਂ ਵਿਆਹ ਦੀ ਤਿਆਰੀ ਕਰ ਰਹੀ ਹਾਂ ਅਤੇ ਗਹਿਣੇ ਕਪੜੇ ਆਦਿ ਬਣਨੇ ਦੇ ਦਿਤੇ ਹਨ।
ਆਪ ਕਿਰਪਾ ਕਰਕੇ ਛੇਤੀ ਦਰਸ਼ਨ ਦਿਓ! ਕੀ ਆਪ ਨੇ ਨਹੀਂ ਸੁਣਿਆ ਹੋਇਆ ਕਿ ਲਾਹੌਰ ਵਰਗੇ ਸ਼ਹਿਰ ਵਿਚ ਛੇ ਮਹੀਨੇ ਰਹਿ ਕੇ ਆਦਮੀ ਹੋਰ ਦਾ ਹੋਰ ਹੋ ਜਾਂਦਾ ਹੈ ਅਤੇ ਜੇ ਕਰ ਆਪ ਸੁਰੱਸਤੀ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਵੀ ਉਸ ਨੂੰ ਨਾਲ ਹੀ ਲੈਂਦੇ ਆਓ ਮੈਨੂੰ ਇਸ ਗੱਲ ਵਿੱਚ ਕੋਈ ਰੰਜ ਨਹੀਂ।"