ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

( ੧੩੩ )

ਮਤਲਬ ਚੰਗੀ ਤਰ੍ਹਾਂ ਨਾ ਸਮਝਿਆ ਅਤੇ ਕਿਹਾ ਪ੍ਰੀਤਮ ਕੌਰ ਮੈਨੂੰ ਸਦਾ ਪਿਆਰ ਕਰਦੀ ਸੀ ਮੈਂ ਬਾਂਦਰੀ ਦੇ ਗਲ ਮੋਤੀਆਂ ਦਾ ਹਾਰ ਕਿਉਂ ਪਾਇਆ? ਲਹੇ ਦੀ ਜ਼ੰਜੀਰ ਹੀ ਚੰਗੀ ਸੀ।
ਇਹ ਸੁਣ ਕੇ ਸੁਰੱਸਤੀ ਸਹਾਰ ਨਾ ਸਕੀ ਅਤੇ ਫੁਟ ਫੁਟ ਕੇ ਰੋਣ ਲੱਗ ਪਈ ਅਤੇ ਓਥੋਂ ਉਠ ਕੇ ਚਲੀ ਗਈ । ਹੁਣ ਏਸ ਘਰ ਵਿਚ ਕੋਈ ਨਹੀਂ ਸੀ ਜਿਸ ਨੂੰ ਇਹ ਆਪਣਾ ਹਾਲ ਸੁਣਾ ਕੇ ਆਪਣਾ ਹਮਦਰਦ ਬਣਾ ਕੇ ਦੁਖ ਵੰਡੇ। ਗੁਰਬਖਸ਼ ਕੌਰ ਜਦ ਤੋਂ ਆਈ ਸੀ ਸੁਰੱਸਤੀ ਉਸ ਨੂੰ ਨਹੀਂ ਮਿਲੀ ਸੀ ਕਿਉਂਕਿ ਸੁਰੱਸਤੀ ਸਮਝਦੀ ਸੀ ਕਿ ਸਾਰਾ ਦ ਦੂਸ਼ਨ ਓਸੇ ਦੇ ਸਿਰ ਲਾਇਆ ਗਿਆ ਹੈ ੲੇਸ ਲਈ ਗੁਰਬਖਸ਼ ਕੌਰ ਦੇ ਸਾਹਮਣੇ ਜਾਣ ਦਾ ਹੀਆ ਨਹੀਂ ਕਰ ਸਕਦੀ ਸੀ। ਹਾਂ ਹੁਣ ਜਦ ਉਸ ਦੇ ਕਲੇਜੇ ਨੂੰ ਸਟ ਵਜੀ ਤਾਂ ਉਹ ਆਪਣੀ ਪੁਰਾਣੀ, ਹਮਦਰਦ ਅਤੇ ਦੁਖ ਵੰਡਾਣ ਵਾਲੀ ਕੋਲ ਆਈ ਪਰ ਹੁਣ ਸਭ ਕੁਝ ਬਦਲ ਚੁੱਕਾ ਸੀ। ਗੁਰਬਖਸ਼ ਕੌਰ, ਸੁਰੱਸਤੀ ਨੂੰ ਆਉਂਦਿਆਂ ਦੇਖ ਕੇ ਨਰਾਜ਼ ਹੋਈ ਪਰ ਉਹ ਮੂੰਹੋਂ ਕੁਝ ਨਾ ਬੋਲੀ।
ਸੁਰੱਸਤੀ ਉਥੇ ਬੈਠ ਕੇ ਰੋਣ ਲਗੀ ਪਰ ਗੁਰਬਖਸ਼ ਕੌਰ ਨੇ ਉਸ ਨੂੰ ਬਿਲਕੁਲ ਨਾ ਪੁੱਛਿਆ ਕਿ ਕਿਉਂ ਰੋਂਦੀ ਹੈ? ਪਲ 'ਕੁ ਮਗਰੋਂ ਗੁਰਬਖਸ਼ ਕੌਰ ਕਿਸੇ ਕੰਮ ਦੇ ਬਹਾਨੇ ਉਠ ਕੇ ਚਲੀ ਗਈ ਸੁਰੱਸਤੀ ਉਥੇ ਹੀ ਬੈਠੀ ਰਹਿ ਗਈ। ਹੁਣ ਸੁਰੱਸਤੀ ਨੂੰ ਪਤਾ ਲਗਾ ਕਿ ਓਸ ਦੇ ਸਿਰ ਉਤੇ ਗ਼ਮਾਂ ਅਤੇ ਫਿਕਰਾਂ ਦਾ ਪਹਾੜ ਟੁੱਟ ਪਿਆ।
ਇਕ