ਇਹ ਸਫ਼ਾ ਪ੍ਰਮਾਣਿਤ ਹੈ

( ੧੨੯)

ਰਿਹਾ ਹਾਂ ਪਰ ਉਹ ਹੁਣ ਤਕ ਕਦੇ ਦੀ ਘਰ ਵੀ ਪਹੁੰਚ ਚੁਕੀ ਹੋਵੇਗੀ' ਇਹ ਸੋਚ ਕੇ ਉਹ ਘਰ ਆਇਆ ਪਰ ਕੋਈ ਖਬਰ ਨਾ ਪਾ ਹੋ ਕੇ ਫੇਰ ਬਾਹਰ ਨਿਕਲਿਆ। ਏਸੇ ਤਰ੍ਹਾਂ ਸਾਰਾ ਦਿਨ ਲੰਘ ਗਿਆ।

ਗੁਰਦਿਤ ਸਿੰਘ ਨੇ ਸਚ ਮੁਚ ਸਚ ਆਖਿਆ ਸੀ ਪ੍ਰੀਤਮ ਕੌਰ ਨੂੰ ਤੁਰਨ ਦਾ ਅਭਿਆਸ ਨਹੀਂ ਸੀ ਇਸ ਲਈ ਕਿਥੋਂ ਤਕ ਜਾ ਸਕਦੀ ਸੀ ਘਰ ਤੋਂ ਕੇਵਲ ਇਕ ਮੀਲ ਦੀ ਵਿਥ ਪੁਰ ਇਕ ਅੰਬ ਦੇ ਬਿਰਛ ਦੇ ਹੇਠਾਂ ਤਲਾ ਦੇ ਕੰਢੇ ਤੇ ਬੈਠ ਗਈ। ਇਕ ਰਸੋਈਆ ਜੋ ਇਸਤ੍ਰੀਆਂ ਦੇ ਮਹਿਲ ਵਿਚ ਆਉਂਦਾ ਜਾਂਦਾ ਸੀ ਓਸ ਨੂੰ ਲੱਭਦਾ ਲੱਭਦਾ ਓਥੇ ਹੀ ਆ ਨਿਕਲਿਆ ਅਤੇ ਆਪਣੀ ਮਾਲਕਿਆਣੀ ਨੂੰ ਪਛਾਣ ਕੇ ਚਰਨਾਂ ਤੇ ਸੀਸ ਰਖਿਆ ਤੇ ਕਿਹਾ 'ਘਰ ਚਲੋ। ਪਰ ਕੁਝ ਉਤਰ ਨਾ ਪਾ ਕੇ ਫੇਰ ਕਹਿਣ ਲੱਗਾ 'ਘਰ ਵਿਚ ਸਾਰੇ ਦੁਖੀ ਹੋ ਰਹੇ ਹਨ, ਆਪ ਕ੍ਰਿਪਾ ਕਰਕੇ ਘਰ ਚਲੋ।'

ਪ੍ਰੀਤਮ ਕੌਰ-(ਗੁਸੇ ਨਾਲ) ਤੂੰ ਕੌਣ ਹੈਂਂ ਮੈਨੂੰ ਲੈ ਜਾਣ ਵਾਲਾ?

ਰਸੋਈਆ ਡਰ ਗਿਆ ਪਰ ਉਥੇ ਹੀ ਖਲੋਤਾ ਰਿਹਾ। ਫੇਰ ਪ੍ਰੀਤਮ ਕੌਰ ਨੇ ਕਿਹਾ ਜੇ ਤੂੰ ਹੁਣੇ ਚਲਾ ਨਾ ਗਿਆ ਤਾਂ ਮੈਂ ਤਲਾ ਵਿਚ ਛਾਲ ਮਾਰ ਕੇ ਮਰ ਜਾਵਾਂਗੀ। ਲਾਚਾਰ ਹੋ ਕੇ ਉਹ ਨੌਕਰ ਘਰ ਚਲਿਆ ਗਿਆ ਅਤੇ ਸੁੰਦਰ ਸਿੰਘ ਨੂੰ ਖਬਰ ਦਿਤੀ। ਸੁੰਦਰ ਸਿੰਘ ਪਾਲਕੀ ਲੈ ਕੇ ਓਥੇ ਪਹੁੰਚਾ ਪਰ ਪ੍ਰੀਤਮ ਕੌਰ ਦਾ ਕੁਝ ਪਤਾ ਨਾ ਮਿਲਿਆ।
ਪ੍ਰੀਤਮ ਕੌਰ ਓਥੋਂ ਨਿਕਲ ਕੇ ਜੰਗਲ ਵਿਚ ਚਲੀ ਗਈ ਓਥੇ ਇਕ ਬੁਢੀ ਇਸਤ੍ਰੀ ਲਕੜੀਆਂ ਚੁਗ ਰਹੀ ਸੀ। ਓਸ ਬੁਢੀ