ਇਹ ਸਫ਼ਾ ਪ੍ਰਮਾਣਿਤ ਹੈ

( ੧੧੧)

ਕਾਂਡ-੧੭


ਦੁਪਹਿਰ ਵੇਲਾ ਸੀ ਗੁਰਦਿਤ ਸਿੰਘ ਕਚਹਿਰੀ ਗਿਆ ਹੋਇਆ ਸੀ ਘਰ ਦੇ ਆਦਮੀ ਰੋਟੀ ਪਾਣੀ ਖਾ ਕੇ ਅਰਾਮ ਕਰ ਰਹੇ ਸਨ ਗੁਰਬਖਸ਼ ਕੌਰ ਆਪਣੇ ਸੌਣ ਵਾਲੇ ਕਮਰੇ ਵਿਚ ਬੈਠੀ ਆਪਣੇ ਪਤੀ ਲਈ ਨਿਕਟਾਈ ਊਣ ਰਹੀ ਸੀ ਅਤੇ ਧਰਮ ਸਿੰਘ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਸੀ ਕਿ ਦਾਸੀ ਨੇ ਇਕ ਚਿਠੀ ਲਿਆ ਕੇ ਉਸ ਦੇ ਹੱਥ ਵਿਚ ਦਿਤੀ। ਗੁਰਬਖਸ਼ ਕੌਰ ਨੇ ਸਰਨਾਵੇਂ ਤੋਂ ਹੀ ਪ੍ਰੀਤਮ ਕੌਰ ਦਾ ਖਤ ਪਛਾਣ ਲਿਆ। ਗੁਰਬਖਸ਼ ਕੌਰ ਨੇ ਇਹ ਪੱਤਰ ਦੋ ਵਾਰ ਪੜ੍ਹਿਆ ਅਤੇ ਹੈਰਾਨ ਹੋ ਕੇ ਬੈਠ ਗਈ ਓਸ ਪੱਤ੍ ਵਿਚ ਇਹੋ ਲਿਖਿਆ ਸੀ 'ਪਿਆਰੀ ਭੈਣ! ਤੁਸੀਂ ਜਿਸ ਦਿਨ ਤੋਂ ਗਏ ਹੋ ਕੋਈ ਪੱਤ੍ ਨਹੀਂ ਭੇਜਿਆ, ਕੀ ਤੁਸੀਂ ਮੈਨੂੰ ਭੁਲਾ ਦਿਤਾ ਹੈ? ਤੁਸੀਂ ਇਹ ਸੁਣ ਕੇ ਪ੍ਰਸੰਨ ਹੋਵੋਗੇ ਕਿ ਸੁਰੱਸਤੀ ਘਰ ਵਾਪਸ ਆ ਗਈ ਹੈ। ਇਸ ਬਿਨਾਂ ਇਕ ਹੋਰ ਖੁਸ਼ਖਬਰੀ ਦਸਦੀ ਹਾਂ ਕਿ ਛੇਤੀ ਹੀ ਤੁਹਾਡਾ ਭਰਾ ਸੁਰੱਸਤੀ ਨਾਲ ਪਰਨਾਇਆ ਜਾਵੇਗਾ ਮੈਂ ਆਪ ਇਸ ਸ਼ਾਦੀ ਦਾ ਪ੍ਰਬੰਧ ਕੀਤਾ ਹੈ ਗੁਰਮਤ ਵਿਚ ਵਿਧਵਾ ਵਿਵਾਹ ਜਾਇਜ਼ ਹੈ। ਮੇਰੀ ਇਹਦੇ ਵਿਚ ਕੀ ਹਾਨੀ ਹੈ? ਇਹ ਵਿਆਹ ਦੋ ਤਿੰਨ ਦਿਨ ਦੇ ਅੰਦਰ ਹੀ ਹੋ ਜਾਏਗਾ। ਤੁਸੀਂ ਸਮੇਂ ਅਨੁਸਾਰ ਪਹੁੰਚ ਨਹੀਂ ਸਕਦੇ ਨਹੀਂ ਤਾਂ ਇਸ ਸ਼ੁਭ ਸਮੇਂ ਮੈਂ ਤੁਸਾਂ ਨੂੰ ਆਉਣ ਲਈ ਜ਼ੋਰ ਦੇਂਦੀ ਅੱਛਾ ਜੇ ਆ ਸਕੇ ਤਾਂ ਵਿਆਹ ਦੇ ਸਮੇਂ ਜ਼ਰੂਰ ਆ ਜਾਣਾ