ਪੰਨਾ:ਵਸੀਅਤ ਨਾਮਾ.pdf/97

ਇਹ ਸਫ਼ਾ ਪ੍ਰਮਾਣਿਤ ਹੈ

ਹਨ। ਕਿਸ ਨੇ ਇਹ ਗੱਲ ਫੈਲਾਈ ਏ? ਤੂੰ ਰਜਨੀ ਤੇ ਇਹ ਦੋਸ਼ ਕਿਉਂ ਲਾ ਰਹੀ ਏ?

ਰਾਣੀ-ਸਾਰੇ ਕਹਿ ਰਹੇ ਹਨ, ਮੈਂ ਏਥੇ ਕੀ ਕਹਾਂ?

ਗੁਬਿੰਦ-ਅਛਾ, ਚਲ ਮੇਰੇ ਨਾਲ ਆ।

ਗੁਬਿੰਦ ਲਾਲ ਰਾਣੀ ਨੂੰ ਫੁਲਵਾੜੀ ਦੇ ਬੈਠਕ ਖਾਨੇ ਵਿਚ ਲੈ ਗਿਆ।

ਓਥੇ ਜੇਹੜੀ ਗਲ ਬਾਤ ਹੋਈ ਉਸਨੂੰ ਦਸ ਦੇਣ ਨੂੰ ਮੇਰਾ ਜੀ ਨਹੀਂ ਕਰਦਾ। ਕੇਵਲ ਏਨਾ ਹੀ ਕਹਾਂ ਗਾ, ਉਸ ਰਾਤ ਨੂੰ ਘਰ ਜਾਣ ਤੋਂ ਪਹਿਲੇ ਰਾਣੀ ਨੇ ਸਮਝਿਆ ਕਿ ਗੁਬਿਦ ਲਾਲ ਉਸ ਦੇ ਰੂਪ ਤੇ ਮੋਹਤ ਹੈ।


ਪੰਝੀਵਾਂ ਕਾਂਡ

ਰੂਪ ਤੇ ਮੋਹਤ ਹੈ? ਕੋਣ ਕਿਸ ਦੇ ਰੂਪ ਤੇ ਮੋਹਤ ਨਹੀਂ ਹੈ। ਮੈਂ ਹਰੀ ਨੀਲੀ ਤਿਤਲੀ ਦੇ ਰੂਪ ਤੇ ਮੋਹਤ ਹਾਂ, ਤੂੰ ਫੁਲੀ ਹੋਈ ਕਾਮਨੀ ਦੀ ਡਾਲ ਤੇ ਮੋਹਤ ਹੈਂ। ਭਲਾ ਇਸ ਵਿਚ ਦੋਸ਼ ਹੀ ਕੀ ਹੈ? ਰੂਪ ਦੀ ਸਿਸ਼ਟੀ ਤੇ ਮੋਹ ਦੇ ਲਈ ਹੀ ਹੋਈ ਹੈ।

ਗੁਬਿਦ ਲਾਲ ਨੇ ਪਹਿਲੇ ਇਸੇ ਤਰਾਂ ਸਮਝਿਆ। ਪਾਪ ਦੀ ਪਹਿਲੀ ਪੌੜੀ ਤੇ ਚੜ੍ਹ ਕੇ ਸਾਰੇ ਲੋਕ ਏਸੇ ਤਰਾਂ ਸੋਚਦੇ ਹਨ।

ਹੋਲੀ ਹੋਲੀ ਗੁਬਿੰਦ ਲਾਲ ਅਰ ਰਾਣੀ ਦੀ ਗਲ ਇਕੋ ਵਾਰ ਇਕੱਠੀ ਹੀ ਕ੍ਰਿਸ਼ਨ ਕਾਂਤ ਦ ਕੰਨ ਵਿਚ ਪਈ। ਕ੍ਰਿਸ਼ਨ ਕਾਂਤ ਨੂੰ ਬੜਾ ਦੁਖ ਹੋਇਆ। ਗੁਬਿੰਦ ਲਾਲ ਦੇ ਚਰਿਤ੍ਰ ਵਿਚ ਕਲੰਕ ਦੀ ਗਲ ਸੁਣ ਕੇ ਕ੍ਰਿਸ਼ਨ ਕਾਂਤ ਨੂੰ ਬੜਾ ਕਸ਼ਟ ਹੋਇਆ। ਦਿਲ ਵਿਚ

੯੬