ਪੰਨਾ:ਵਸੀਅਤ ਨਾਮਾ.pdf/90

ਇਹ ਸਫ਼ਾ ਪ੍ਰਮਾਣਿਤ ਹੈ

ਤੇਈਵਾਂ ਕਾਂਡ

ਜਿਸ ਨਾਲ ਪ੍ਰੇਮ ਕਰੋ ਉਸਨੂੰ ਅਖਾਂ ਤੋਂ ਨਾ ਉਤਾਰੋ। ਜੇ ਪ੍ਰੇਮ ਦਾ ਬੰਧਨ ਪਕਾ ਰਖਣਾ ਹਵ ਤਾਂ ਡਰੀ ਛੋਟੀ ਨ ਰਖੋ। ਪ੍ਰੇਮੀ ਨੂੰ ਅਖਾਂ ਵਿਚ ਰਖਣਾ। ਉਸਨੂੰ ਅਖਾਂ ਤੋਂ ਦੂਰ ਰਖਣ ਨਾਲ ਜਰੂਰ ਕਈ ਨ ਕੋਈ ਭੈੜਾ ਨਤੀਜਾ ਨਿਕਲਦਾ ਹੈ। ਜਿਸਨੂੰ ਰੋ ਰੋ ਕੇ ਵਿਦਾ ਕੀਤਾ ਸੀ, ਜਿਸ ਦੇ ਬਿਨਾ ਦਿਲ ਵਿਚ ਸੋਚਿਆ ਸੀ ਕਿ ਇਹ ਦਿਨ ਕਿਦਾਂ ਕਟੀਣਗੇ, ਕਈ ਚਿਰ ਪਿਛੋਂ ਮਿਲਾਪ ਹੋਣ ਤੇ ਉਸੇ ਕੋਲੋਂ ਇਹ ਨਾ ਪੁਛਿਆ- ਅਛੇ ਤੇ ਹੋ? ਇਹ ਵੀ ਨਹੀਂ, ਕੋਈ ਗਲ ਹੀ ਨਹੀਂ ਹੋਈ। ਕਰਧ ਨਾਲ, ਅਭਿਮਾਨ ਵਸ, ਦਿਲ ਖੋਲ ਕੇ ਮੁਲਾਕਾਤ ਵੀ ਨਹੀਂ ਹੋਈ। ਜੋ ਵੀ ਸੀ ਉਹ ਅਖਾਂ ਤੋਂ ਉਤਰ ਜਾਣ ਦੇ ਬਾਹਦ ਵਾਪਸ ਨਹੀਂ ਆਇਆ। ਜੋ ਚਲਿਆ ਜਾਂਦਾ ਹੈ ਉਹ ਲੋਟਦਾ ਨਹੀਂ, ਜੋ ਟੁਟ ਜਾਂਦਾ ਹੈ ਉਹ ਜੁੜਦਾ ਨਹੀਂ।

ਰਜਨੀ ਨੇ ਗੁਬਿਦ ਲਾਲ ਨੂੰ ਪ੍ਰਦੇਸ ਘਲ ਕੇ ਚੰਗਾ ਨਹੀਂ ਕੀਤਾ। ਇਹ ਦੋਵੇਂ ਕਠੇ ਰਹਿੰਦੇ ਤਾਂ ਕਿਸੇ ਦੇ ਦਿਲ ਵਿਚ ਕੋਈ ਸੰਦਹ ਨਾ ਉਪਜਦਾ। ਸਾਰੀ ਗਲ ਦਾ ਅਸਲੀ ਮਾਲੂਮ ਹੋ ਜਾਂਦਾ ਤਾਂ ਰਜਨੀ ਦੇ ਦਿਲ ਵਿਚ ਕੋਈ ਭਰਮ ਰਹਿੰਦਾ ਹੀ ਨਾ। ਉਹ ਏਨਾ ਕਰੋਧ ਕਰਦੀ ਹੀ ਨਾ। ਅਰ ਕਰੋਧ ਨਾਲ ਇਹ ਅਨਰਥ ਹੁੰਦਾ ਹੀ ਨਾ।

ਗੁਬਿਦ ਲਾਲ ਦੇ ਘਰ ਔਣ ਤੇ ਨਾਇਬ ਨੇ ਕ੍ਰਿਸ਼ਨ ਕਾਂਤ ਕੋਲ ਇਹ ਇਤਲਾਹ ਭੇਜੀ ਕਿ ਗੁਬਿੰਦ ਲਾਲ ਬਾਬੂ ਅਜ ਸਵੇਰੇ ਘਰ ਵਲ ਤੁਰ ਪਏ ਹਨ। ਉਹ ਚਿਠੀ ਡਾਕ ਥਾਨੀ ਆਈ| ਬੇੜੀ ਤੋਂ ਪਹਿਲੇ ਡਾਕ ਆਈ। ਗੁਬਿੰਦ ਲਾਲ ਦੇ ਘਰ ਪਹੁੰਚਣ ਤੋਂ ਚਾਰ

੯੧