ਪੰਨਾ:ਵਸੀਅਤ ਨਾਮਾ.pdf/87

ਇਹ ਸਫ਼ਾ ਪ੍ਰਮਾਣਿਤ ਹੈ

ਇਸਤਰੀ ਤੇ ਹਥ ਨਹੀਂ ਉਠਾਨਾ ਚਾਹੀਦਾ, ਪਰ ਇਹ ਨਹੀਂ ਮੈਂ ਮੰਨਦਾ ਕਿ ਇਕ ਔਰਤ ਅਤਿਆਚਾਰ ਕਰ ਉਸ ਦਾ ਮੂੰਹ ਹੀ ਦਖਦੇ ਜਾਉ। ਫਿਰ ਵੀ ਮੈਂ ਇਹ ਨਹੀਂ ਜਾਨ ਸਕਦਾ ਕਿ ਰਜਨੀ ਨੇ ਰਾਣੀ ਨੂੰ ਕਿਉਂ ਨਹੀਂ ਮਾਰਿਆ। ਰਜਨੀ ਦਾ ਬੀਰੀ ਨਾਲ ਬਹੁਤਾ ਪਿਆਰ ਸੀ, ਇਸੇ ਲਈ ਉਹਨੂੰ ਮਾਰਿਆ, ਅਰ ਰਾਣੀ ਨਾਲ ਨਹੀਂ, ਖਵਰੇ ਇਸ ਲਈ ਨਹੀਂ ਮਾਰਿਆ ਕਿਉਂਕਿ ਮਸਾਲ ਮਸ਼ਹੂਰ ਹੈ: ਝਗੜਾ ਹ ਜਾਣ ਤੇ ਮਾਂ ਆਪਣੇ ਬਚੇ ਨੂੰ ਹੀ ਮਾਰਦੀ ਹੈ ਦੂਸਰੇ, ਨੂੰ ਨਹੀਂ।

ਸਵੇਰਾ ਹੋਣ ਤੋਂ ਪਹਿਲੇ ਹੀ ਰਜਨੀ ਪਤੀ ਨੂੰ ਚਿਠੀ ਲਿਖਣ ਬੈਠ ਗਈ। ਗੁਬਿਦ ਲਾਲ ਨੇ ਉਸਨੂੰ ਲਿਖਣਾ ਪੜ੍ਹਣਾ ਸਿਖਾਇਆ ਸੀ, ਪਰ ਰਜਨੀ ਜਿੰਨਾ ਦਿਲ ਫੁਲਾਂ ਗੁਡੀਆਂ ਅਰ ਗੁਬਿਦ ਲਾਲ ਨਾਲ ਲਗਾਉਂਦੀ ਸੀ ਉੱਨਾ ਲਿਖਨ ਪੜਨ ਵਲ ਅਰ ਘਰ ਦਾ ਕੰਮ ਕਾਰ ਵਲ ਨਹੀਂ ਸੀ ਲੌਂਦੀ। ਕਾਗਜ਼ ਲੈ ਕੇ ਲਿਖਣ ਬੈਠੀ। ਇਕ ਵਾਰ ਲਿਖਦੀ, ਇਕ ਵਾਰ ਕਟਦੀ। ਫਿਰ ਨਵਾਂ ਕਾਗਜ਼ ਲੈ ਕੇ ਲਿਖਦੀ, ਫਿਰ ਕਟ ਦਿੰਦੀ। ਅੰਤ ਵਿਚ ਸੁਟ ਦੇਂਦੀ। ਦੋ ਤਿੰਨ ਦਿਨ ਵਿਚ ਵੀ ਇਕ ਖਤ ਪੂਰਾ ਨਹੀਂ ਸੀ ਹੁੰਦਾ। ਪਰ ਅਜ ਇਹ ਸਭ ਕੁਛ ਨਹੀਂ ਸੀ ਹੋਇਆ। ਟੇਢਾ, ਸਿਧਾ, ਖਰਾਬ, ਜਿਸਤਰਾਂ ਦਾ ਕਲਮ ਵਿਚੋਂ ਨਿਕਲਿਆ ਰਜਨੀ ਨੂੰ ਅਜ ਮਨਜੂਰ ਸੀ। ਮਮਾ ਸਸੇ ਵਾਂਗ ਲਿਖਿਆ ਗਿਆ, ਸਸਾ ਮਮੇ ਵਾਂਗ। ਪਪਾ ਘਘੇ ਦੀ ਤਰਾਂ, ਫਫਾ ਕਕੇ ਦੀ ਤਰਾਂ। ਕਿੰਨੇ ਹੀ ਲਫਜ਼ ਛੁੱਟ ਗਏ। ਰਜਨੀ ਨੇ ਕਿਸੇ ਤੇ ਕੋਈ ਧਿਆਨ ਨ ਦਿਤਾ। ਅਜ ਉਸ ਨੇ ਇਕ ਘੰਟੇ ਵਿਚ ਹੀ ਕਿੰਨੀ ਲੰਮੀ ਚਿਠੀ ਲਿਖ ਲਈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਚਿਠੀ ਠੀਕ ਸੀ ਜਾਂ ਨਹੀਂ, ਉਸਦਾ ਨਮੂਨਾ ਮੈਂ ਹੇਠਾਂ ਦਿੰਦਾ ਹਾਂ।

ਸੇਵਕਾ ਰਜਨੀਆਂ (ਉਸਨੂੰ ਕਟ ਕੇ ਫਿਰ ਸੇਵਕਾ ਰਜਨੀ ਲਿਖਿਆ) ਦਾਸੀ ਦਾ (ਪਹਿਲੇ ਦਾਸੇ ਦਾ, ਫਿਰ ਉਸਨੂੰ ਕੱਟ ਕੇ ਦਾਸਮੀਆਂ, ਫਿਰ ਉਹਨੂੰ ਕਟ ਕੇ ਦਾਸੀ ਲਿਖਿਆ) ਪਰਨਾਮ

੮੮