ਪੰਨਾ:ਵਸੀਅਤ ਨਾਮਾ.pdf/82

ਇਹ ਸਫ਼ਾ ਪ੍ਰਮਾਣਿਤ ਹੈ

ਬੀਰੀ-ਹੋਰ ਕਿਨ ਜਾਣਾ ਏ? ਉਹੋ ਗਈ ਸੀ ਕਲ ਮੂੰਹੀ ਰਾਣੀ।

ਹਰੀ-ਤੇਰ ਸਿਰ ਵਿਚ ਅਗ ਲਗੇ! ਰਾਣੀ ਦੀ ਇਹ ਚਾਲ ਢਾਲ ਕਿੱਨੇ ਦਿਨ ਰਹੇਗੀ? ਕਿਸ ਬਾਬੂ ਦੀ ਫੁਲਵਾੜੀ ਵਿਚ ਗਈ ਹੈ?

ਬੀਰੀ ਨੇ ਗਬਿੰਦ ਲਾਲ ਦਾ ਨਾਂ ਲਿਆ ਤਦ ਦੋਵਾਂ ਨੇ ਕੁਛ ਕਾਨਾ ਫੂਸੀ ਕਰ ਮੁਸਕਰਾਂਦ ਹੋਇਆਂ ਆਪਣਾ ਆਪਣਾ ਰਸਤਾ ਲਿਆ। ਕੁਛ ਦੂਰ ਜਾਣ ਤੇ ਬੀਰੀ ਨੂੰ ਰਾਮ ਦੀ ਮਾਂ ਮਿਲੀ। ਬੀਰੀ ਨੇ ਉਸ ਨੂੰ ਵੀ ਹਾਸੇ ਦੇ ਫੰਦ ਵਿਚ ਫਸਾ ਕੇ ਰਾਣੀ ਦੀ ਸਾਰੀ ਗਲ ਸੁਨਾ ਦਿਤੀ। ਫਿਰ ਦੋਵੇਂ ਹਸ ਕੇ ਇਕ ਦੂਸਰੇ ਨੂੰ ਦੇਖਦੀਆਂ ਹੋਈਆਂ ਇਧਰ ਉਧਰ ਚਲੀਆਂ ਗਈਆਂ।

ਇਸੇ ਤਰਾਂ ਬੀਰੀ ਨੂੰ ਰਾਹ ਵਿਚ ਸ਼ਾਮ ਦੀ ਮਾਂ, ਹਾਰੀ, ਤਾਰੀ, ਪਾਰੀ ਵੀ ਮਿਲੀ। ਸਾਰਿਆਂ ਨੂੰ ਆਪਣੀ ਪੀੜ ਦਸ ਕੇ ਅੰਤ ਵਿਚ ਬਾਰੂਨੀ ਤਲਾ ਵਿਚ ਅਸ਼ਨਾਨ ਕੀਤਾ। ਇਧਰ ਹਰੀ, ਰਾਮ ਦੀ ਮਾਂ, ਸ਼ਾਮ ਦੀ ਮਾਂ, ਤਾਰੀ, ਹਾਰੀ, ਪਾਰੀ ਦੀ ਜਿਸ ਜਿਸ ਨਾਲ ਮੁਲਾਕਾਤ ਹੋਈ ਉਹਨਾਂ ਨੇ ਇਹ ਗਲ ਉਹਨਾਂ ਨੂੰ ਚੁਕ ਦਸੀ। ਜੋ ਗਲ ਸਵੇਰੇ ਬੀਰੀ ਨੇ ਰਜਨੀ ਨੂੰ ਕਹੀ ਸੀ ਉਹੋ ਗਲ ਸ਼ਾਮ ਤਕ ਸਾਰੇ ਪਿੰਡ ਵਿਚ ਫਿਰ ਗਈ ਕਿ ਰਾਣੀ ਗੁਬਿੰਦ ਲਾਲ ਦੀ ਰਖੇਲਨ ਅਥਵਾ ਪ੍ਰੇਮਨ ਹੈ।

ਵਾਹ ਰੇ ਵਾਹ! ਕੇਵਲ ਫੁਲਵਾੜੀ ਦੀ ਗਲ ਤੋਂ ਪ੍ਰੇਮ ਦੀ ਗਲ, ਪ੍ਰੇਮ ਦੀ ਗਲ ਤੋਂ ਗਹਿਣਾ ਦੇਣ ਦੀ ਗਲ ਅਤੇ ਹੋਰ ਨ ਜਾਣੇ ਕਿੱਨੇ ਤਰਾਂ ਦੀਆਂ ਗਲਾਂ ਉਡੀਆਂ। ਉਹਨਾਂ ਦਾ ਵਿਸਥਾਰ ਵਰਨਣ ਕਰਕੇ ਮੈਂ ਸਚ-ਪਸੰਦ ਬੁਢਾ ਲੇਖਕ ਆਮ ਲੋਕਾਂ ਕੋਲੋਂ ਝਗੜਾ ਮੁਲ ਨਹੀਂ ਲੈਣਾ ਚੋਂਹਦਾ।

ਹੁਣ ਰਜਨੀ ਕਲ ਵੀ ਖਬਰ ਪਹੁੰਚੀ। ਪਹਿਲੇ ਵਿਨੋਦਨੀ ਨੇ ਆ ਕੇ ਕਿਹਾ, ਕੀ ਇਹ ਸਚ ਏ, ਬਹੂ? ਸੁਕੇ ਹੋਏ ਮੂੰਹ ਨਾਲ ਰਜਨੀ

੮੩