ਪੰਨਾ:ਵਸੀਅਤ ਨਾਮਾ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਕਹਿ ਸਕਦੀ ਹਾਂ। ਕੀ ਮੈਂ ਉਥੇ ਸਾਂ?

ਗੁਬਿੰਦ- ਕਿਉਂ, ਮੂੰਹ ਦੇਖ ਕੇ ਕੁਛ ਨਹੀਂ ਦਸ ਸਕਦੀ?

ਰਜਨੀ-ਗਲਾਂ ਨਾ ਬਨਾਉ। ਜੇਹੜੀ ਗਲ ਮੈਂ ਮੂੰਹ ਦੇਖ ਕੇ ਜਾਨ ਗਈ ਤਾਂ ਉਹ ਤੇ ਬਹੁਤ ਬੁਰੀ ਏ। ਤੁਸੀਂ ਆਪ ਹੀ ਦਸ ਦੇਵੋ। ਮੇਰਾ ਜੀ ਦੁਖਦਾ ਏ।

ਕਹਿੰਦੇ ਕਹਿੰਦੇ ਰਜਨੀ ਦੀਆਂ ਅਖਾਂ ਵਿਚੋਂ ਅਥਰੂ ਡਿਗਣ ਲਗ ਪਏ। ਗੁਬਿੰਦ ਲਾਲ ਨੇ ਰੁਮਾਲ ਨਾਲ ਉਸਦੀਆਂ ਅੱਖਾਂ ਪੂੰਝ ਕੇ ਆਦਰ ਨਾਲ ਕਿਹਾ-ਫਿਰ ਕਿਸੇ ਦਿਨ ਦਸਾਂਗਾ, ਰਜਨੀ, ਅਜ ਨਹੀਂ।

ਰਜਨੀ-ਅਜ ਕਿਉਂ ਨਹੀਂ?

ਗੁਬਿੰਦ-ਤੂੰ ਅਜੇ ਬਾਲਕ ਏਂਂ, ਅਰ ਇਹ ਗਲ ਬਾਲਕ ਦੇ ਸੁਣਨ ਲਾਇਕ ਨਹੀਂ।

ਰਜਨੀ-ਤੇ ਕੀ ਮੈਂ ਕਲ ਬੁਢੀ ਹੋ ਜਾਵਾਂਗੀ?

ਗੁਬਿੰਦ-ਕਲ ਵੀ ਨਹੀਂ, ਦੋ ਸਾਲਾਂ ਨੂੰ ਕਹਾਂਗਾ, ਰਜਨੀ ਹੁਣ ਨਾ ਪੁਛੀਂਂ।

ਰਜਨੀ ਨੇ ਇਕ ਲੰਮੀ ਸਾਹ ਭਰੀ, ਬੋਲੀ-ਤਦ ਤੁਸੀਂ ਦੋ ਸਾਲਾਂ ਪਿੱਛੋਂ ਕਹੋਗੇ, ਸੁਣਨ ਦੀ ਇਛਿਆਂ ਤੇ ਬੜੀ ਸੀ। ਪਰ ਜਦ ਤੁਸੀਂ ਕਹੋਗੇ ਹੀ ਨਹੀਂ ਤਾਂ ਸੁਣਾਂ ਗੀ ਕਿਸਤਰਾਂ, ਦਿਲ ਮੇਰਾ ਪਤਾ ਨਹੀਂ ਕਿਸਤਰਾਂ ਦਾ ਹੋ ਰਿਹਾ ਹੈ।

ਜਿਸਤਰਾਂ ਬਸੰਤ ਰਿਤੂ ਦੇ ਨਿਰਮਲ, ਨੀਲੇ ਅਕਾਸ਼ ਨੂੰ ਅਕਸਮਾਤ ਚਾਰੇ ਪਾਸਿਆਂ ਤੋਂ ਬਦਲ ਘੇਰ ਕੇ ਅੰਧਕਾਰ ਕਰ ਦਿਦੇ ਹਨ, ਉਸੇ ਤਰਾਂ ਹੀ ਅਜ ਰਜਨੀ ਦੇ ਦਿਲ ਨੂੰ ਇਕ ਭਾਰੀ ਦੁਖ ਨੇ ਆਪਣੇ ਅੰਧਕਾਰ ਵਿਚ ਘੇਰ ਲਿਆ ਹੈ। ਰਜਨੀ ਨੂੰ ਐਸਤਰਾਂ ਮਲੂਮ ਹੋਇਆ ਜਿਸਤਰਾਂ ਕਿ ਉਸਦੇ ਦਿਲ ਨੂੰ ਬਦਲਾਂ ਨੇ ਆਪਣੇ ਅੰਦਰ ਲੁਕਾ ਲਿਆ ਹੈ। ਉਸਦੀਆਂ ਅਖਾਂ ਚੋਂ ਅਥਰੂ ਨਿਕਲਣੇ ਸ਼ੁਰੂ ਹੋ ਗਏ। ਉਸ ਨੇ ਦਿਲ ਵਿਚ ਸੋਚਿਆ-ਵਿਅਰਥ ਹੀ ਮੈਂ ਰੋ

੭੬